ਪਿੰਡ ਸਾਮਾਖਾਨਕਾ ਪੰਚਾਇਤ ਘਰ ਵਿਖੇ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ

1) ਡਾਕਟਰ ਸਤਪਾਲ (A.M.O) ਵੱਲੋਂ ਅਗਨੀ ਕਰਮਾ ਅਤੇ ਮਰਮ ਚਿਕਤਸਾ ਰਾਹੀਂ ਇਲਾਜ ਕੀਤਾ।
2) ਡਾਕਟਰ ਇੰਦਰਾ ਵਲੋਂ(A.M.O) ਇਸਤਰੀ ਰੋਗ, ਚਰਮ ਰੋਗ, ਉਦਰ ਰੋਗ ਚਿਕਿਤਸਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਅਨੀਤਾ ਰਾਨੀ ਉਪਵੈਦ , ਵਰਿੰਦਰ ਅਤੇ ਸੋਹਨ ਲਾਲ ਉਪਵੈਦ ਨੇ ਆਯੁਰਵੈਦਿਕ ਦਵਾਈਆਂ ਮੁਫ਼ਤ ਵੱਡੀਆਂ। ਟਰੇਂਡ ਦਾਈ ਸਿਮਾ ਰਾਣੀ ਵਲੋਂ ਰਜਿਸਟ੍ਰੇਸ਼ਨ ਦੀ ਜਿੰਮੇਵਾਰੀ ਨਿਭਾਈ ਗਈ।
3) ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਗੁਰਮੀਤ ਸਿੰਘ ਅਤੇ ਡਾਕਟਰ ਕਲਪਨਾ ਜੀ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਪੂਨਮ ਡਿਸਪੈਂਸਰ ਅਤੇ ਸਤਨਾਮ ਡਿਸਪੈਂਸਰ ਅਤੇ ਰਾਜਪਾਲ ਜੀ ਨੇ ਦਿੱਤੀਆਂ ।
4) ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 483 ਹੋਮਿਓਪੈਥੀਕ ਡਾਕਟਰਾਂ ਵੱਲੋਂ 395 ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ।
5) ਕੈਂਪ ਇੰਚਾਰਜ ਡਾਕਟਰ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਅਤੇ ਮੋਸਮ ਅਨੁਸਾਰ ਸ਼ੁੱਧ ਖਾਣ/ਪਾਣ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਪੀ੍ਤਮ (ਪਾਰਟ ਟਾਇਮ) ਅਤੇ ਬਲਵਿੰਦਰ ਕੋਰ (ਪਾਰਟ ਟਾਇਮ) ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਕੈਂਪ ਵਿੱਚ ਪਿੰਡ ਸਾਮਾਖਾਨਕਾਕਾ ਦੇ ਸਰਪੰਚ ਸੁਨੀਲ ਕੁਮਾਰ ਅਤੇ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਕੈਂਪ ਲਈ ਜਾਗਰੂਕ ਕੀਤਾ।
