ਪੀ.ਐੱਮ. ਸ੍ਰੀ ਸਮਾਰਟ ਹਾਈ ਸਕੂਲ ਸਮਾਓਂ ਵਿਖੇ ਸੜਕ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ
(Rajinder Kumar) ਮਾਨਸਾ/ਭੀਖੀ, 28 ਜਨਵਰੀ 2026: 37ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 2026 ਦੇ ਤਹਿਤ ਪੀ.ਐੱਮ. ਸ੍ਰੀ ਸਮਾਰਟ ਹਾਈ ਸਕੂਲ, ਸਮਾਓਂ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ ਹੌਲਦਾਰ ਸਤਪਾਲ ਸਿੰਘ, ਟਰੈਫਿਕ ਐਜੂਕੇਸ਼ਨ ਸੈੱਲ ਮਾਨਸਾ ਵੱਲੋਂ ਟਰੈਫਿਕ ਨਿਯਮਾਂ, ਸੜਕ ਸੁਰੱਖਿਆ, ਸਾਈਕਲ ਚਲਾਉਣ ਅਤੇ ਪੈਦਲ ਚੱਲਣ ਦੇ ਨਿਯਮ, ਨਾਬਾਲਗ ਡਰਾਈਵਿੰਗ ‘ਤੇ ਪਾਬੰਦੀ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ, ਸੁਰੱਖਿਅਤ ਰਫ਼ਤਾਰ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਦੀ ਮਹੱਤਤਾ ‘ਤੇ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡਰਾਇਵਿੰਗ ਦੌਰਾਨ ਓਵਰਸਪੀਡ ਅਤੇ ਨਸ਼ੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡਰਾਇਵਿੰਗ ਦੌਰਾਨ ਟਰੈਫਿਕ ਲਾਈਟਾਂ, ਸਿਗਨਲ ਅਤੇ ਟਰੈਫਿਕ ਚਿੰਨ੍ਹਾਂ ਦੀ ਅਹਿਮੀਅਤ ਨੂੰ ਸਮਝਦਿਆਂ ਸੁਰੱਖਿਤ ਸਫਰ ਕਰਨ ਨੂੰ ਆਪਣਾ ਫਰਜ਼ ਬਣਾਉਣ ਦੀ ਲੋੜ ਹੈ ਤਾਂ ਜੋ ਸੜਕੀ ਸਫਰ ਦੌਰਾਨ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਬਰਕਰਾਰ ਰਹੇ।
