ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ਸਰਕਾਰੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਅਤੇ ਐਸ.ਪੀ.ਸੀ.ਏ ਸਬੰਧੀ ਕੀਤੀ ਗਈ ਮੀਟਿੰਗ
(Rajinder Kumar) ਫਾਜਿਲਕਾ 28 ਜਨਵਰੀ 2026: ਵਧੀਕ ਡਿਪਟੀ ਕਮਿਸ਼ਨਰ (ਵਿ) ਸ਼੍ਰੀ ਸ਼ੁਭਾਸ ਚੰਦਰ ਦੀ ਪ੍ਰਧਾਨਗੀ ਹੇਠ ਸਰਕਾਰੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪਾਉਂਡ) ਪਿੰਡ ਸਲੇਮਸ਼ਾਹ ਅਤੇ ਐਸ.ਪੀ.ਸੀ.ਏ(ਸੋਸਾਇਟੀ ਫਾਰ ਦ ਪ੍ਰੀਵੈਂਸਨ ਆਫ ਕਰੂਏਲਟੀ ਟੂ ਐਨੀਮਲਜ) ਨਾਲ ਸੰਬੰਧਿਤ ਵੱਖ-ਵੱਖ ਸਮੱਸਿਆਵਾਂ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਐਸ.ਪੀ.ਸੀ.ਏ. ਫਾਜ਼ਿਲਕਾ ਵਿਚ ਮੋਜੂਦਾ ਲਾਈਫ ਮੈਂਬਰਾਂ ਅਤੇ ਵਰਕਿੰਗ ਮੈਂਬਰਾਂ ਤੋਂ ਇਲਾਵਾ ਹੋਰ ਲਾਈਫ ਮੈਂਬਰਾਂ ਅਤੇ ਵਰਕਿੰਗ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। 
ਉਨ੍ਹਾਂ ਕੈਂਟਲ ਪਾਊਂਡ ਵਿਚ ਮੌਜੂਦ ਗੋਬਰ ਗੈਸ ਪਲਾਂਟ ਨੂੰ ਜਲਦ ਤੋਂ ਜਲਦ ਵਰਤੋ ਵਿਚ ਲਿਆਉਣ ਦੇ ਆਦੇਸ਼ ਦਿੱਤੇ ਗਏ।
ਇਸ ਮੌਕੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਨੇ ਰੈਬੀਜ ਦੀ ਰੋਕਥਾਮ ਦੇ ਲਈ ਸਕੂਲ ਪੱਧਰ ਤੇ ਜਾਗਰੂਕਤਾ ਸੈਮੀਨਾਰ ਕਰਵਾਉਣ ਦੀ ਤਜਵੀਜ ਦਿੱਤੀ ਗਈ ਜੋ ਕਿ ਪ੍ਰਵਾਨ ਕਰ ਲਈ ਗਈ ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।
