ਯੂਕ੍ਰੇਨ ਦੇ ਹਮਲੇ ‘ਚ ਭਾਰਤੀ ਨੌਜਵਾਨ ਦੀ ਮੌ.ਤ, ਰੂਸੀ ਫ਼ੌਜ ਵੱਲੋਂ ਲੜ ਰਿਹਾ ਸੀ ਜੰ.ਗ

ਯੂਕ੍ਰੇਨ, 26 ਫਰਵਰੀ | ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੂੰ 2 ਸਾਲ ਹੋ ਗਏ ਹਨ। ਇਸ ਦੌਰਾਨ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਯੂਕ੍ਰੇਨ ਦੇ ਮਿਜ਼ਾਈਲ ਹਮਲੇ ‘ਚ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਇਹ 23 ਸਾਲ ਦਾ ਨੌਜਵਾਨ ਗੁਜਰਾਤ ਦਾ ਰਹਿਣ ਵਾਲਾ ਸੀ ਅਤੇ ਨੌਜਵਾਨ ਰੂਸੀ ਫੌਜ ਵਿਚ ਸੁਰੱਖਿਆ ਸਹਾਇਕ ਵਜੋਂ ਭਰਤੀ ਹੋਇਆ ਸੀ। ਹਮਲੇ ਤੋਂ ਬਚ ਕੇ ਨਿਕਲੇ ਇਕ ਹੋਰ ਭਾਰਤੀ ਕਰਮਚਾਰੀ ਨੇ ਦੱਸਿਆ ਕਿ 21 ਫਰਵਰੀ ਨੂੰ ਯੂਕ੍ਰੇਨ ਦੇ ਹਵਾਈ ਹਮਲੇ ਵਿਚ ਰੂਸ ਵੱਲੋਂ ਸੁਰੱਖਿਆ ਸਹਾਇਕ ਦੇ ਰੂਪ ਵਿਚ ਨਿਯੁਕਤ ਗੁਜਰਾਤ ਦਾ 23 ਸਾਲ ਦਾ ਨੌਜਵਾਨ ਮਾਰਿਆ ਗਿਆ।

Timeline of the Russia-Ukraine war as two-year anniversary nears | Evening Standard

ਉਸ ਨੂੰ ਰੂਸ-ਯੂਕ੍ਰੇਨ ਸਰਹੱਦ ‘ਤੇ ਡੋਨੇਟਸਕ ਖੇਤਰ ‘ਚ ਤਾਇਨਾਤ ਕੀਤਾ ਗਿਆ ਸੀ। ਉਸ ਨੂੰ ਗੋਲੀ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਸੀ ਜਦੋਂ ਮਿਜ਼ਾਈਲ ਹਮਲਾ ਹੋਇਆ। ਇਸ ਹਮਲੇ ਵਿਚ ਨੌਜਵਾਨ ਦੀ ਜਾਨ ਚਲੀ ਗਈ। ਰਿਪੋਰਟ ਮੁਤਾਬਕ ਸੂਰਤ ਜ਼ਿਲ੍ਹੇ ਦਾ ਰਹਿਣ ਵਾਲਾ ਹੇਮਿਲ ਅਸ਼ਵਿਨਭਾਈ ਮਾਂਗੁਕੀਆ ਦਸੰਬਰ 2023 ਵਿਚ ਰੂਸ ਗਿਆ ਸੀ ਅਤੇ ਬਾਅਦ ਵਿਚ ਰੂਸੀ ਫੌਜ ਵਿਚ ਭਰਤੀ ਹੋ ਗਿਆ। ਇਸ ਮਹੀਨੇ ਦੇ ਸ਼ੁਰੂ ਵਿਚ ਹੇਮਿਲ ਦੇ ਪਿਤਾ ਨੇ ਭਾਰਤੀ ਕੌਂਸਲੇਟ ਨੂੰ ਇਕ ਪੱਤਰ ਲਿਖ ਕੇ ਉਸ ਨੂੰ ਘਰ ਵਾਪਸ ਲਿਆਉਣ ਵਿਚ ਮਦਦ ਦੀ ਮੰਗ ਕੀਤੀ ਸੀ।Russia-Ukraine war: 23-year-old Indian 'helper' dies in war zone - India Today

ਰੂਸੀ ਫੌਜ ਨਾਲ ਸਮਝੌਤੇ ‘ਤੇ ਕਈ ਹੋਰ ਭਾਰਤੀਆਂ ਨੇ ਵੀ ਦੂਤਘਰ ਤੱਕ ਪਹੁੰਚ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਕਰਨਾਟਕ ਦੇ ਸਮੀਰ ਅਹਿਮਦ ਨੇ ਘਟਨਾ ਬਾਰੇ ਦੱਸਿਆ ਕਿ ਉਸ ਤੋਂ 150 ਮੀਟਰ ਦੀ ਦੂਰੀ ‘ਤੇ ਹੇਮਿਲ ਗੋਲੀਬਾਰੀ ਅਤੇ ਮਿਜ਼ਾਈਲਾਂ ਦਾਗਣ ਦਾ ਅਭਿਆਸ ਕਰ ਰਿਹਾ ਸੀ।

ਜਦੋਂ ਅਚਾਨਕ ਧਮਾਕਾ ਹੋਇਆ ਤਾਂ ਅਸੀਂ ਲੁਕ ਗਏ। ਕੁਝ ਦੇਰ ਬਾਅਦ ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਹੇਮਿਲ ਮਰ ਚੁੱਕਾ ਸੀ। ਇਸ ਤੋਂ ਬਾਅਦ ਅਸੀਂ ਉਸ ਦੀ ਲਾਸ਼ ਨੂੰ ਟਰੱਕ ਵਿਚ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਚਾਰ ਭਾਰਤੀ ਉਸ ਟੁਕੜੀ ਦਾ ਹਿੱਸਾ ਸਨ, ਜਿਸ ‘ਤੇ 21 ਫਰਵਰੀ ਨੂੰ ਹਮਲਾ ਹੋਇਆ ਸੀ। ਇਸ ਹਮਲੇ ਵਿਚ ਇਕ ਨੇਪਾਲੀ ਨਾਗਰਿਕ ਵੀ ਮਾਰਿਆ ਗਿਆ।

About The Author

error: Content is protected !!