ਟੀਮ ਸਵੀਪ ਅਬੋਹਰ ਦੁਆਰਾ ਸਰਕਾਰੀ ਸਮਾਰਟ ਸਕੂਲ ਸੁਖੇਰਾ ਬਸਤੀ ਅਤੇ ਫਲਾਵਰ ਵੈਲੀ ਸਕੂਲ ਅਬੋਹਰ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਤੇ ਵੋਟਰ ਪ੍ਰਣ ਅਭਿਆਨ

ਅਬੋਹਰ , 4 ਮਈ | ਲੋਕ ਸਭਾ ਚੋਣਾਂ 2024 ਲਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ, ਏ ਡੀ ਸੀ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਬੋਹਰ -081 ਦੇ ਚੋਣ ਅਧਿਕਾਰੀ ਕਮ ਉਪ ਮੰਡਲ ਮਜਿਸਟ੍ਰੇਟ ਸ਼੍ਰੀ ਪੰਕਜ ਕੁਮਾਰ ਬਾਸਲ ਦੀ ਯੋਗ ਅਗਵਾਹੀ ਹੇਠ ਵੱਧ ਵੋਟਰ ਪ੍ਰਤੀਸ਼ਤਤਾ ਭਾਗੀਦਾਰੀ ਮੁਹਿੰਮ ਤਹਿਤ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਵੋਟਰ ਜਾਗਰੂਕਤਾ ਲਈ ਸ਼੍ਰੀ ਸ਼ਿਵ ਕੁਮਾਰ ਗੋਇਲ ਜਿਲ੍ਹਾ ਸਵੀਪ ਨੋਡਲ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਕਮ ਅਸਿਸਟੇਂਟ ਜ਼ਿਲ੍ਹਾ ਸਵੀਪ ਨੋਡਲ ਅਧਿਕਾਰੀ ਅਤੇ ਅਬੋਹਰ 81 ਤੋਂ ਸਵੀਪ ਟੀਮ ਵਲੋਂ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਫਲਾਵਰ ਵੈਲੀ ਸਕੂਲ ਅਬੋਹਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਪ੍ਰੇਰਿਤ ਕੀਤਾ ਗਿਆ। ਜਿਹਨਾਂ ਵਿਦਿਆਰਥੀਆਂ ਦੀਆਂ ਵੋਟਾਂ ਬਣੀਆਂ ਹਨ, ਉਹਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੁਕ ਕੀਤਾ ਗਿਆ।
ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ। ਹਸਤਾਖ਼ਰ ਅਭਿਆਨ ਵੀ ਚਲਾਇਆ ਗਿਆ। ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ। ਸਵੀਪ ਗਤੀਵਿਧੀਆਂ ਕਰਵਾਈਆ ਗਈਆ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਬੱਚਿਆਂ ਨੇ ਰੰਗੋਲੀ ਅਤੇ ਪੋਸਟਰ ਰਾਹੀ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੱਤਾ। ਸਟਾਫ ਅਤੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ। ਹਸਤਾਖ਼ਰ ਅਭਿਆਨ ਵੀ ਚਲਾਇਆ ਗਿਆ। ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ।
ਇਸ ਮੌਕੇ ਬੀ ਪੀ ਉ ਕਮ ਨੋਡਲ ਅਫਸਰ ਸਵੀਪ ਸ਼੍ਰੀ ਅਜੈ ਛਾਬੜਾ,ਬੀ ਪੀ ਉ ਸ਼੍ਰੀ ਭਾਲਾ ਰਾਮ,ਸ਼੍ਰੀ ਕਰਨ ਕੁਮਾਰ,ਸ਼੍ਰੀ ਰਾਕੇਸ਼ ਕੁਮਾਰ ਗਿਰਧਰ,ਅਤੇ ਹੋਰ ਸਟਾਫ ਵੀ ਮੌਜੂਦ ਸੀ।

About The Author

You may have missed

error: Content is protected !!