ਨਗਰ ਨਿਗਮ ਹੁਸ਼ਿਆਰਪੁਰ ਵਿਖੇ ਨਸ਼ਾ ਖੋਰੀ ਦੇ ਬਾਰੇ ਅਤੇ ਇਸ ਦੇ ਇਲਾਜ਼ ਬਾਰੇ ਜਾਗਰੂਕਤਾਂ ਸੈਮੀਨਾਰ

ਹੁਸ਼ਿਆਰਪੁਰ , 16 ਫਰਵਰੀ । ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐੱਸ. ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਸੁਸਾਇਟੀ ਹੁਸ਼ਿਆਰਪੁਰ, ਅਤੇ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਸ਼੍ਰੀਮਤੀ ਜਯੋਤੀ ਬਾਲਾ ਮੱਟੂ ਪੀ.ਸੀ.ਐੱਸ. ਕਮਿਸ਼ਨਰ ਨਗਰ ਨਿਗਮ ਜੀ ਅਤੇ ਸੰਦੀਪ ਤਿਵਾੜੀ ਸਹਾਇਕ ਕਮਿਸ਼ਨਰ ਜੀ ਦੇ ਸਾਹਿਯੋਗ ਨਾਲ਼ ਨਗਰ ਨਿਗਮ ਦੇ ਡਾ. ਬੀ. ਆਰ. ਅੰਬੇਡਕਰ ਹਾਲ ਵਿਖੇ ਨਸ਼ਾਖੋਰੀ ਦੇ ਬਾਰੇ ਅਤੇ ਇਸਦੇ ਇਲਾਜ ਬਾਰੇ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਵਾ ਕੇਂਦਰ ਵਲੋਂ  ਡਾ. ਸਾਹਿਲਦੀਪ ਸਲ੍ਹਣ ਮੈਡੀਕਲ ਅਫ਼ਸਰ, ਪ੍ਰਸ਼ਾਂਤ ਆਦਿਆਂ ਕਾਂਉਸਲਰ,ਸੰਦੀਪ ਕੁਮਾਰੀ ਸਾਇਕੋਲੋਜਿਸਟ ਕਾਂਉਸਲਰ   ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।  ਸੰਦੀਪ ਕੁਮਾਰੀ ਸਾਇਕੋਲੋਜਿਸਟ ਕਾਂਉਸਲਰ ਨੇ ਕਿਹਾ ਕਿ ਨਸ਼ਾਖੋਰੀ ਇੱਕ ਮਾਨਸਿਕ ਬਿਮਾਰੀ ਹੈਂ। ਜਿਸ ਦਾ ਇਲਾਜ਼ ਹਰ ਸਰਕਾਰੀ ਸਿਹਤ ਅਦਾਰੇ ਵਿੱਚ ਮਨੋਰੋਗ ਮਾਹਿਰ ਦੀ ਦੇਖ ਰੇਖ ਵਿੱਚ ਕੀਤਾ ਜਾਂਦਾ ਹੈਂ। ਨਸ਼ਾਖੋਰੀ ਦੇ ਵਿੱਚ ਗ੍ਰਸਤ ਵਿਅਕਤੀ ਨੂੰ ਸਹਿਯੋਗ ਦੀ ਜ਼ਰੂਰਤ ਹੈਂ। ਉਨ੍ਹਾਂ ਨੇ ਨਸ਼ਾਖੋਰੀ ਦੇ ਕਾਰਨ, ਕਿਵੇਂ ਪਹਿਚਾਨ ਸਕਦੇ ਹਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਪ੍ਰਸ਼ਾਂਤ ਆਦਿਆਂ ਨੇ ਨੌਜਵਾਨਾਂ ਵਿੱਚ ਵੱਧ ਰਹੇ ਨਸ਼ੇ ਪ੍ਰਤੀ ਅਫਸੋਸ ਜਾਹਰ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਮੁਕਤੀ ਲਈ ਮਾਪਿਆਂ ਨੂੰ ਜਾਗਰੁਕ ਹੋਣ ਦੀ ਲੋੜ ਹੈ ਤਾਂ ਜੋ ਉਹਨਾਂ ਦੇ ਬੱਚੇ ਨਸ਼ੇ ਦੀ ਲਾਹਨਤ ਤੋਂ ਬਚ ਸਕਣ।  ਉਨ੍ਹਾਂ ਨੇ ਕਿਹਾ ਕਿ ਨਸ਼ੇ ਸਾਡੇ ਸਮਾਜ ਦੇਸ਼ ਅਤੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਲਈ ਬਹੁਤ ਵੱਡਾ ਖਤਰਾ ਹਨ। ਇਹਨਾਂ ਲਾਹਨਤਾਂ ਤੋਂ ਤਾਂ ਹੀ ਦੂਰੀ ਬਣਾਈ ਜਾ ਸਕਦੀ ਹੈ ਜੇਕਰ ਨੌਜਵਾਨ ਆਪਣਾ ਸਮਾਂ ਪੜ੍ਹਾਈ, ਖੇਡਾਂ, ਜਿੰਮ,ਕਸਰਤ, ਯੋਗਾ,ਚੰਗੇ ਕੰਮਾਂ ਅਤੇ ਦੇਸ਼ ਦੀ ਤਰੱਕੀ ਲਈ ਵਰਤੀਏ। ਇਸ ਮੌਕੇ ਤੇਂ ਨਸ਼ਿਆਂ ਤੋਂ ਦੂਰ ਰਹਿਣ ਦੇ ਸਹੁੰ ਚੁਕਾਈ ਗਈ। ਇਸ ਮੌਕੇ ਮਨਮੀਤ ਕੌਰ ਕਾਉੰਸਲਰ ਵਾਰਡ ਨੰਬਰ 03 ਨਗਰ ਨਿਗਮ, ਅਮਿਤ ਕੁਮਾਰ ਸੁਪਰੀਡੈਂਟ, ਅਤੇ ਸਮੂਹ ਸਟਾਫ਼ ਨਗਰ ਨਿਗਮ ਵੀ ਹਾਜ਼ਰ ਸਨ।

About The Author

You may have missed

error: Content is protected !!