( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001360672{main}( ).../index.php:0
20.0001361032require( '/home/timespunjab.com/public_html/wp-blog-header.php' ).../index.php:17
30.445717659928require_once( '/home/timespunjab.com/public_html/wp-includes/template-loader.php' ).../wp-blog-header.php:19
40.453417727032include( '/home/timespunjab.com/public_html/wp-content/themes/covernews/single.php' ).../template-loader.php:106
50.453417727032get_header( ).../single.php:10
60.462517746840locate_template( ).../general-template.php:48
70.462617746952load_template( ).../template.php:745
80.462617747368require_once( '/home/timespunjab.com/public_html/wp-content/themes/covernews/header.php' ).../template.php:810
90.655020997336do_action( ).../header.php:63
100.655020997712WP_Hook->do_action( ).../plugin.php:517
110.655020997712WP_Hook->apply_filters( ).../class-wp-hook.php:348
120.655020998464covernews_get_breadcrumb( ).../class-wp-hook.php:324
130.655420998584covernews_get_breadcrumb_trail( ).../template-functions.php:277
140.655720999712breadcrumb_trail( ).../template-functions.php:316
150.656621003408Breadcrumb_Trail->trail( ).../breadcrumbs.php:43
160.657221005800sprintf ( ).../breadcrumbs.php:253

ਕਪੂਰਥਲਾ ਦੇ ਕਾਂਗਰਸੀ ਵਿਧਾਇਕਾਂ ਨੇ ਸਿੱਧੂ ਦੀ ਪ੍ਰਧਾਨਗੀ ਨੂੰ ਨਕਾਰਿਆ, 4 ਵਿਚੋਂ ਸਿਰਫ ਧਾਲੀਵਾਲ ਹੀ ਪਹੁੰਚੇ ਮੀਟਿੰਗ ਚ

0

ਜਲੰਧਰ, 29 ਜੁਲਾਈ 2021 : ਕਪੂਰਥਲਾ ਦੇ ਚਾਰ ਹਲਕੇ ਦੇ ਕਾਂਗਰਸੀ ਵਿਧਾਇਕਾਂ ਨੇ ਅੱਜ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਤੇ ਸਵਾਲੀਆ ਨਿਸ਼ਾਨ ਖੜਾ ਕਰਦੇ ਹੋਏ ਇਥੇ ਕਾਂਗਰਸ ਭਵਨ ਵਿਚ ਹੋਈ ਬੈਠਕ ਦਾ ਬਾਈਕਾਟ ਕੀਤਾ ਤੇ ਜ਼ਿਲੇ ਦੇ ਚਾਰ ਵਿਧਾਨ ਸਭ ਹਲਕਿਆਂ ਵਿੱਚੋ ਕੇਵਲ ਇਕ ਹੀ ਸਿੱਧੂ ਦੀ ਮੀਟਿੰਗ ਵਿਚ ਪਹੁੰਚੇ |

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਵਲੋਂ ਅੱਜ ਜਲੰਧਰ ਦੇ ਕਾਂਗਰਸ ਭਵਨ ਵਿਚ ਅੱਜ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ ਦੇ ਇਕ ਬੈਠਕ ਰਾਖੀ ਗਈ ਸੀ | ਪਰ ਇਸ ਬੈਠਕ ਵਿਚ ਸਿੱਧੂ ਦੇ ਨੇੜਲੇ ਸਾਥੀ ਸਮਝੇ ਜਾਂਦੇ ਫਗਵਾੜਾ ਤੋਂ ਪੰਜਾਬ ਦੇ ਸਾਬਕਾ ਮੰਤਰੀ ਤੇ ਚੇਅਰਮੈਨ ਪੰਜਾਬ ਐਗਰੋ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਕੇਵਲ ਇਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹੀ ਪਹੁੰਚੇ ਜਦਕਿ ਤਿੰਨ ਹੋਰ ਵਿਧਾਇਕ ਕਪੁਰਥਲਾ ਤੋਂ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਤੇ ਹੁਣੇ ਹੁਣੇ ਆਪ ਛੱਡ ਕੇ ਕਾਂਗਰਸ ਵਿਚ ਆਏ ਸੁਖਪਾਲ ਸਿੰਘ ਖ਼ੈਰਾ ਗੈਰ ਹਾਜ਼ਰ ਰਹੇ | ਫਗਵਾੜਾ ਦੇ ਵਿਧਾਇਕ ਧਾਲੀਵਾਲ ਜੋ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੇਹਰਬਾਨੀ ਨਾਲ ਸੱਤਾ ਦਾ ਸੁਖ ਭੋਗ ਰਹੇ ਹਨ ਦੀ ਮੀਟਿੰਗ ਚ ਮੌਜੂਦਗੀ ਤੇ ਬਾਕੀ ਤਿੰਨ ਵਿਧਾਇਕਾਂ ਦੀ ਗੈਰ ਹਾਜ਼ਰੀ ਸਾਰੀਆਂ ਵਿਚ ਚਰਚਾ ਦਾ ਵਿਸ਼ਾ ਰਹੀ |

ਰਾਣਾ ਗੁਰਜੀਤ ਸਿੰਘ ਮੁਖ ਮੰਤਰੀ ਦੇ ਕਰੀਬੀ ਸਾਥੀ ਮੰਨੇ ਜਾਂਦੇ ਹਨ ਤੇ ਉਹਨਾਂ ਦੀ ਗੈਰ ਹਾਜ਼ਰੀ ਇਹ ਸਾਬਿਤ ਕਰਦਾ ਹੈ ਕਿ ਮੁਖ ਮੰਤਰੀ ਕੈੰਪ ਸਿੱਧੂ ਦੀਆਂ ਬੈਠਕਾਂ ਤੋਂ ਬਹੁਤਾ ਖੁਸ਼ ਨਹੀਂ ਹੈ | ਇਸ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਦੀ ਪੰਜਾਬ ਮੰਤਰੀ ਮੰਡਲ ਵਿਚ ਕਨਸੋਆਂ ਹਨ ਅਤੇ ਇਹ ਯਕੀਨੀ ਲੱਗ ਰਿਹਾ ਹੈ ਮੁਖ ਮੰਤਰੀ ਉਹਨਾਂ ਨੂੰ ਹਰ ਹਾਲ ਵਿਚ ਮੰਤਰੀ ਮੰਡਲ ਵਿਚ ਸ਼ਾਮਿਲ ਕਰਨਗੇ | ਸ਼ਾਇਦ ਇਸੇ ਕਾਰਣ ਉਹ ਸਿੱਧੂ ਦੀ ਬੈਠਕ ਤੋਂ ਦੂਰ ਰਹੇ |

ਦੂਜੇ ਪਾਸੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਮੰਤਰੀ ਮੰਡਲ ਵਿਚ ਆਪਣਾ ਨਾਮ ਪਵਾਨ ਲਈ ਸਿਰਤੋੜ ਯਤਨ ਕਰ ਰਹੇ ਹਨ | ਇਸ ਨਿਰਣਾਯਕ ਮੌਕੇ ਤੇ ਉਹਨਾਂ ਨੇ ਵੀ ਸਿੱਧੂ ਦੀ ਬੈਠਕ ਵਿਚ ਸ਼ਾਮਿਲ ਨਾ ਹੋਕੇ ਆਪਣੇ ਆਪ ਨੂੰ ਕੈਪਟਨ ਦੇ ਵਫ਼ਾਦਾਰਾਂ ਵਿਚ ਸ਼ੁਮਾਰ ਕਰਾਉਣ ਦਾ ਪੂਰਾ ਯਤਨ ਕੀਤਾ ਹੈ | ਇਸੇ ਤਰਾਂ ਹੁਣੇ ਹੁਣੇ ਆਪ ਨੂੰ ਛੱਡ ਕੇ ਕਾਂਗਰਸ ਚ ਸ਼ਾਮਿਲ ਹੋਏ ਤੇਜ਼ ਤਰਾਰ ਆਗੂ ਸੁਖਪਾਲ ਸਿੰਘ ਖ਼ੈਰਾ ਵੀ ਸੇਫ ਖੇਡਦੇ ਹੋਏ ਸਿੱਧੂ ਦੀ ਮੀਟਿੰਗ ਵਿਚ ਸ਼ਾਮਿਲ ਨਹੀਂ ਹੋਏ ਤਾ ਜੋ ਉਹ ਮੁਖ ਮੰਤਰੀ ਦੀ ਗੁਡ ਬੁਕ ਵਿਚ ਬਣੇ ਰਹਿਣ |

About The Author

Leave a Reply

Your email address will not be published. Required fields are marked *

error: Content is protected !!