( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358248{main}( ).../index.php:0
20.0001358608require( '/home/timespunjab.com/public_html/wp-blog-header.php' ).../index.php:17
30.487517650904require_once( '/home/timespunjab.com/public_html/wp-includes/template-loader.php' ).../wp-blog-header.php:19
40.495917718008include( '/home/timespunjab.com/public_html/wp-content/themes/covernews/single.php' ).../template-loader.php:106
50.495917718008get_header( ).../single.php:10
60.515717737816locate_template( ).../general-template.php:48
70.515717737928load_template( ).../template.php:745
80.515817738344require_once( '/home/timespunjab.com/public_html/wp-content/themes/covernews/header.php' ).../template.php:810
90.855920991976do_action( ).../header.php:63
100.855920992352WP_Hook->do_action( ).../plugin.php:517
110.855920992352WP_Hook->apply_filters( ).../class-wp-hook.php:348
120.856020993104covernews_get_breadcrumb( ).../class-wp-hook.php:324
130.856220993224covernews_get_breadcrumb_trail( ).../template-functions.php:277
140.856420994352breadcrumb_trail( ).../template-functions.php:316
150.857220998048Breadcrumb_Trail->trail( ).../breadcrumbs.php:43
160.857721000440sprintf ( ).../breadcrumbs.php:253

ਕਾਂਗਰਸ ਨੂੰ ਮਜਬੂਤ ਕਰਨ ਲਈ ਦਲਿਤਾਂ ਨੂੰ ਪਾਰਟੀ ਤੇ ਸਰਕਾਰ ਚ ਬਣਦਾ ਹਕ਼ ਮਿਲੇ: ਸਿੱਧੂ ਨਾਲ ਮੀਟਿੰਗ ਚ ਜੋਗਿੰਦਰ ਮਾਨ ਨੇ ਦਿੱਤੀ ਸਲਾਹ

0

ਫਗਵਾੜਾ, 29 ਜੁਲਾਈ 2021 : ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਕਿ ਕਾਂਗਰਸ ਨੂੰ ਮਜਬੂਤ ਕਰਨ ਲਈ ਦਲਿਤਾਂ ਨੂੰ ਪਾਰਟੀ ਤੇ ਸਰਕਾਰ ਚ ਬਣਦਾ ਹਕ਼ ਮਿਲਣਾ ਚਾਹੀਦਾ ਹੈ I

ਬੈਠਕ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਦੀ ਕਰੀਬ 40 ਫ਼ੀਸਦੀ ਵਸੋਂ ਦਲਿਤਾਂ ਦੇ ਹੀ ਅਤੇ ਉਹਨਾਂ ਨੂੰ ਅੱਖੋਂ-ਪਰੋਖੇ ਕਰ ਕੇ ਕਾਂਗਰਸ ਪਾਰਟੀ ਸੂਬੇ ਵਿਚ ਕਦੇ ਵੀ ਮਜ਼ਬੂਤ ਨਹੀਂ ਹੋ ਸਕਦੀ I ਉਹਨਾਂ ਸਾਫ ਤੌਰ ਤੇ ਕਿਹਾ ਕਿ ਦਲਿਤਾਂ ਦੀ ਕਾਂਗਰਸ ਪਾਰਟੀ ਪ੍ਰਤੀ ਉਦਾਸੀਨਤਾ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਨੂੰ ਮਹਿੰਗੀ ਪੈ ਸਕਦੀ ਹੈ I ਉਹਨਾਂ ਕਿਹਾ ਕਿ ਪੰਜਾਬ ਦੇ ਦਲਿਤਾਂ ਨੂੰ ਪਾਰਟੀ ਤੇ ਸਰਕਾਰ ਵਿਚ ਬਣਦਾ ਹਕ਼ ਮਿਲਣਾ ਚਾਹੀਦਾ ਹੈ I

ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੰਦਿਆਂ ਉਹਨਾਂ ਕਿਹਾ ਕਿ ਇਹ ਇਕ ਇਤਿਹਾਸਿਕ ਫੈਸਲਾ ਹੈ ਜਿਸ ਦੀ ਹਰ ਕਾਂਗਰਸ ਆਗੂ ਤੇ ਕਾਰਕੁੰਨ ਸ਼ਲਾਘਾ ਕਰਦਾ ਹੈ I ਉਹਨਾਂ ਕਿਹਾ ਕਿ ਸਿੱਧੂ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਦੇ ਵਿਚ ਇਕ ਨਵੀਂ ਰੂਹ ਦਾ ਸੰਚਾਰ ਹੋਇਆ ਜੋ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਪਾਰਟੀ ਲਈ ਸ਼ੁਭ ਸੰਕੇਤ ਹੈ I ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਕਾਂਗਰਸ 2022 ਦੇ ਵਿਚ ਸੂਬੇ ਵਿਚ ਮੁੜ ਸਰਕਾਰ ਬਣਾ ਕੇ ਇਕ ਨਵਾਂ ਇਤ੍ਹਿਹਾਸ ਸਿਰਜੇਗੀ I

ਮਾਨ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਹਰ ਕਾਂਗਰਸੀ ਕਾਰਕੁਨ ਆਪਣੇ ਆਪ ਨੂੰ ਪੰਜਾਬ ਦਾ ਪ੍ਰਧਾਨ ਮੰਨਦਾ ਜੋ ਕਿ ਪੰਜਾਬ ਦੇ ਇਤ੍ਹਿਹਾਸ ਦਾ ਇਕ ਨਵਾਂ ਪੜਾਅ ਹੈ I ਉਹਨਾਂ ਕਿਹਾ ਕਿ ਸਿੱਧੂ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਆਵਾਜ਼ ਬੇਖੌਫ ਹੋ ਕੇ ਬੁਲੰਦ ਕੀਤੀ ਹੈ ਜੋ ਕਿ ਪੰਜਾਬ ਤੇ ਪੰਜਾਬੀਆਂ ਲਈ ਇਕ ਨਵੀਂ ਮਿਸਾਲ ਹੈ I ਉਹਨਾਂ ਨੇ ਕਿਹਾ ਕਿ ਸਿੱਧੂ ਦੀ ਅਗਵਾਈ ਚ ਪੰਜਾਬ ਦਾ ਹਰ ਕਾਂਗਰਸੀ ਕਾਰਕੁਨ ਜੀ ਜਾਨ ਨਾਲ ਪੰਜਾਬ ਚ ਮੁੜ ਕਾਂਗਰਸ ਸਰਕਾਰ ਬਣਾਉਣ ਲਈ ਕਾਰਜਸ਼ੀਲ ਹੋਏਗਾ I

About The Author

Leave a Reply

Your email address will not be published. Required fields are marked *

error: Content is protected !!