ਪਾਵਰਕਾਮ ਨੇ ਅਲੀਵਾਲ ਬਿਜਲੀਘਰ ਤੋਂ ਦਾਬਾਂਵਾਲ ਫੀਡਰ ਨੂੰ ਨਵੀਂ ਕੇਬਲ ਪਾ ਕੀਤਾ ਬਿਜਲੀ ਸਪਲਾਈ ਦੀ ਸਮੱਸਿਆ ਦਾ ਹੱਲ

0

ਬਟਾਲਾ, 28 ਜੁਲਾਈ 2021 :  ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ 6 ਪਿੰਡਾਂ ਦੀ ਬਿਜਲੀ ਸਪਲਾਈ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ। ਪਾਵਰਕਾਮ ਵੱਲੋਂ ਅਲੀਵਾਲ ਬਿਜਲੀਘਰ ਤੋਂ ਪਿੰਡ ਅਲੀਵਾਲ, ਬੁੱਲੋਵਾਲ, ਦਾਬਾਂਵਾਲ ਕਲਾਂ, ਦਾਬਾਂਵਾਲ ਖੁਰਦ, ਸੈਦਪੁਰ ਖੁਰਦ ਅਤੇ ਚੰਦਕੇ ਪਿੰਡਾਂ ਦੀ ਬਿਜਲੀ ਸਪਲਾਈ ਲਈ 150 ਐੱਮ.ਐੱਮ. ਦੀ ਨਵੀਂ ਵਾਇਰ ਪਾਈ ਜਾ ਰਹੀ ਹੈ। ਇਸ ਉੱਪਰ ਕਰੀਬ 13 ਲੱਖ ਰੁਪਏ ਦਾ ਖਰਚਾ ਆਇਆ ਹੈ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਦਾ ਧੰਨਵਾਦ ਕਰਦਿਆਂ ਸੁਖਜਿੰਦਰ ਸਿੰਘ ਸਰਪੰਚ ਪਿੰਡ ਦਾਬਾਂਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਪਰੋਕਤ ਛੇ ਪਿੰਡਾਂ ਦੀ ਬਿਜਲੀ ਸਪਲਾਈ ਦੀ ਵੱਡੀ ਸਮੱਸਿਆ ਸੀ ਅਤੇ ਅਕਸਰ ਹੀ ਫਾਲਟ ਪੈਣ ਨਾਲ ਪਿੰਡਾਂ ਵਿੱਚ ਲਾਈਟ ਬੰਦ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਹ ਮਸਲਾ ਜਦੋਂ ਕੈਬਨਿਟ ਮੰਤਰੀ ਸ. ਬਾਜਵਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਇਸਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।

ਸਰਪੰਚ ਦਾਬਾਂਵਾਲ ਨੇ ਦੱਸਿਆ ਕਿ ਸਾਡੇ ਪਿੰਡਾਂ ਨੂੰ ਅਲੀਵਾਲ ਬਿਜਲੀਘਰ ਤੋਂ 150 ਐੱਮ.ਐੱਮ. ਦੀ ਨਵੀਂ ਕੇਬਲ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਕੇਬਲ ਪੈਣ ਨਾਲ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ ਸਪਲਾਈ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ, ਜਿਸ ਲਈ ਇਨ੍ਹਾਂ ਪਿੰਡਾਂ ਦੇ ਸਮੂਹ ਵਸਨੀਕ ਸ. ਬਾਜਵਾ ਦੇ ਧੰਨਵਾਦੀ ਹਨ।

About The Author

Leave a Reply

Your email address will not be published. Required fields are marked *

You may have missed