ਹਲਕਾ ‘ਆਪ’ ਇੰਚਾਰਜ ਜੋਗਿੰਦਰ ਮਾਨ ਵਲੋਂ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ
ਫਗਵਾੜਾ, 14 ਮਾਰਚ 2022 : ਆਮ ਆਦਮੀ ਪਾਰਟੀ ਫਗਵਾੜਾ ਦੇ ਹਲਕਾ ਇੰਚਾਰਜ ਸ. ਜੋਗਿੰਦਰ ਸਿੰਘ ਮਾਨ ਵਲੋਂ ਅੱਜ ਸਿਵਲ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਜਿਸ ਵਿੱਚ 12 ਦੇ ਕਰੀਬ ਮੁਲਾਜਮ ਜਿਨ੍ਹਾਂ ਵਿੱਚ 3 ਡਾਕਟਰ ਸ਼ਾਮਿਲ ਸਨ ਗੈਰ ਹਾਜਰ ਪਾਏ ਗਏ । ਮਰੀਜ਼ਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ।
ਇਸ ਸੰਬੰਧੀ ਸ. ਜੋਗਿੰਦਰ ਸਿੰਘ ਮਾਨ ਜੀ ਨੇ ਵਿਭਾਗ ਨੂੰ ਅਣਗਹਿਲੀ ਕਰਨ ਵਾਲਿਆਂ ਖਿਲਾਫ ਲੋੜੀਂਦੀ ਕਾਰਵਾਈ ਦੇ ਸਖ਼ਤ ਆਦੇਸ਼ ਦਿਤੇ । ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਰਾਜੂ, ਅਵਤਾਰ ਸਿੰਘ ਪੰਡਵਾ ਅਤੇ ਪਾਰਟੀ ਦੇ ਹੋਰ ਵਰਕਰ ਵੀ ਸ਼ਾਮਿਲ ਸਨ ।