MARUTI SUZUKI ਦੇ ਵਾਹਨਾਂ ਲਈ ਕਰਨਾ ਪਏਗਾ ਵਧੇਰੇ ਭੁਗਤਾਨ
ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਮਾਰੂਤੀ ਸੁਜ਼ੂਕੀ ਦੇ ਵਾਹਨਾਂ ਨੂੰ ਖਰੀਦਣ ਲਈ ਵਧੇਰੇ ਰਕਮ ਦੇਣੀ ਪਵੇਗੀ । ਕੰਪਨੀ ਵੱਲੋਂ ਆਪਣੇ ਵਾਹਨਾਂ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਗਿਆ ਹੈ , ਜਿਸ ਨੂੰ ਜੁਲਾਈ ਤੋਂ ਸਤੰਬਰ ਤੱਕ ਲਾਗੂ ਕੀਤਾ ਜਾਵੇਗਾ।
ਕੰਪਨੀ ਨੇ ਕਿਹਾ ਕਿ ਕੀਮਤਾਂ ਵਿੱਚ ਵਾਧਾ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ ਦੀ ਮਿਆਦ) ਵਿੱਚ ਕੀਤਾ ਗਿਆ ਹੈ । ਵਧੀਆਂ ਕੀਮਤਾਂ ਦੇ ਪਿੱਛੇ ਦਾ ਕਾਰਨ ਵਾਹਨਾਂ ਦੀ ਇੰਨਪੁਟ ਲਾਗਤ ਵਿੱਚ ਵਾਧਾ ਦੱਸਿਆ ਗਿਆ ਹੈ , 16 ਅਪ੍ਰੈਲ ਨੂੰ ਮਾਰੂਤੀ ਸੁਜ਼ੂਕੀ ਨੇ ਦਿੱਲੀ ਦੀ ਐਕਸ-ਸ਼ੋਅਰੂਮ ਕੀਮਤ ਦੇ ਨਾਲ ਔਸਤਨ 1.6 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਕੀਤਾ ਸੀ।
ਇਸ ਸਾਲ 18 ਜਨਵਰੀ ਨੂੰ ਵੀ ਵਾਹਨ ਨਿਰਮਾਤਾ ਨੇ ਚੋਣਵੇਂ ਮਾਡਲਾਂ ਦੀਆਂ ਕੀਮਤਾਂ ਵਿੱਚ ਇਨਪੁਟ ਲਾਗਤ ਵਿੱਚ ਵਾਧੇ ਕਾਰਨ 34,000 ਰੁਪਏ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਸ ਵਿਸ਼ੇ ‘ਤੇ, ਮਾਰੂਤੀ ਸੁਜ਼ੂਕੀ ਇੰਡੀਆ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ “ਪਿਛਲੇ ਇਕ ਸਾਲ ਵਿਚ ਵੱਖ-ਵੱਖ ਇਨਪੁਟ ਖਰਚਿਆਂ ਵਿਚ ਵਾਧੇ ਕਾਰਨ ਕੰਪਨੀ ਦੇ ਵਾਹਨਾਂ ਦੀ ਕੀਮਤ’ ਤੇ ਬੁਰਾ ਅਸਰ ਪੈ ਰਿਹਾ ਹੈ।