“ਸਰਦਾਰ @150 ਯੂਨਿਟੀ ਮਾਰਚ” ਫ਼ਾਜ਼ਿਲਕਾ ਵਿੱਚ ਸ਼ਾਨਦਾਰ ਢੰਗ ਨਾਲ ਆਯੋਜਿਤ

0

(Rajinder Kumar) ਫ਼ਾਜ਼ਿਲਕਾ, 24 ਨਵੰਬਰ 2025: MyBharat ਫ਼ਾਜ਼ਿਲਕਾ, ਯੁਵਾ ਕਾਰਜਕ੍ਰਮ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਅੱਜ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀ ਦੀ 150ਵੀਂ ਜਨਮ ਜੰਯੰਤਿ ਨੂੰ ਸਮਰਪਿਤ Sardar@150 Unity March ਦਾ ਵਿਸ਼ਾਲ ਆਯੋਜਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਰਦਾਰ ਪਟੇਲ ਜੀ ਦੇ ਦੇਸ਼ ਦੀ ਏਕਤਾ ਲਈ ਕੀਤੇ ਮਹਾਨ ਯੋਗਦਾਨ ਬਾਰੇ ਅਵਗਤ ਕਰਾਉਣਾ ਸੀ।

ਕਾਰਜਕ੍ਰਮ ਦੀ ਮੁੱਖ ਮਿਹਮਾਨ ਮਾਨਯੋਗ ਰਾਜਿਆ ਸਭਾ ਸੰਸਦ ਮੈਂਬਰ ਮੈਡਮ ਇੰਦੂ ਗੋਸਵਾਮੀ ਰਹੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸਰਦਾਰ ਪਟੇਲ ਦੁਆਰਾ ਦੇਸ਼ ਦੀਆਂ ਰਿਆਸਤਾਂ ਦੇ ਵਿਲਯ ਅਤੇ ਭਾਰਤ ਦੀ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਅਸਾਧਾਰਣ ਕੰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸਰਦਾਰ ਪਟੇਲ ਦੀ ਜੀਵਨ–ਸ਼ੈਲੀ ਅਤੇ ਦ੍ਰਿੜ ਨਿਸ਼ਚੇ ਤੋਂ ਪ੍ਰੇਰਨਾ ਲੈ ਕੇ ਰਾਸ਼ਟਰ–ਨਿਰਮਾਣ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ।

ਕਾਰਜਕ੍ਰਮ ਵਿੱਚ ਆਤਮਨਿਰਭਰ ਭਾਰਤ ਦੀ ਸ਼ਪਥ, ਵੱਖ–ਵੱਖ ਸੱਭਿਆਚਾਰਕ ਪ੍ਰੋਗਰਾਮ, ਅਤੇ ਨੌਜਵਾਨਾਂ ਨੂੰ ਜੋੜਨ ਵਾਲੀਆਂ ਕਈ ਸਰਗਰਮੀਆਂ ਕੀਤੀਆਂ ਗਈਆਂ। ਜ਼ਿਲ੍ਹਾ ਯੂਥ ਅਧਿਕਾਰੀ ਰਾਹੁਲ ਸੈਣੀ ਨੇ ਯੂਨਿਟੀ ਮਾਰਚ ਦੇ ਉਦੇਸ਼, MyBharat ਵੱਲੋਂ ਨੌਜਵਾਨਾਂ ਲਈ ਕੀਤੀਆਂ ਪਹਲਾਂ ਅਤੇ ਯੁਵਾ ਮੰਤਰਾਲੇ ਦੇ ਕੰਮ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਜ਼ਿਲ੍ਹਾ ਪ੍ਰਸ਼ਾਸਨ ਦੀ ਪੱਖੋਂ ਐਸ.ਡੀ.ਐਮ. ਫ਼ਾਜ਼ਿਲਕਾ ਮੈਡਮ ਵੀਰਪਾਲ ਕੌਰ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਇਸਦੀ ਸਫਲਤਾ ਵਿੱਚ ਕੇਂਦਰੀ ਭੂਮਿਕਾ ਨਿਭਾਈ। ਕਾਰਜਕ੍ਰਮ ਵਿੱਚ ਹੈਲਥ ਵਿਭਾਗ, ਫੂਡ ਸੇਫ਼ਟੀ, ਮਿਊਂਸਿਪਲ ਕੌਂਸਲ, ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ, ਅਤੇ ਕਈ ਸਿੱਖਿਆ ਸੰਸਥਾਵਾਂ ਦੇ ਮੁਖੀ ਵੀ ਮੌਜੂਦ ਰਹੇ।

ਕੁੱਲ ਮਿਲਾਕੇ 500 ਤੋਂ ਵੱਧ ਨੌਜਵਾਨਾਂ ਨੇ ਯੂਨਿਟੀ ਮਾਰਚ ਵਿੱਚ ਹਿੱਸਾ ਲਿਆ ਅਤੇ ਇਸਨੂੰ ਬਹੁਤ ਹੀ ਸਫਲ ਬਣਾਇਆ। ਕਾਰਜਕ੍ਰਮ ਦਾ ਸਮਾਪਨ ਭਾਰਤ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਨਵੀਂ ਪ੍ਰਤੀਬੱਧਤਾ ਨਾਲ ਹੋਇਆ।

About The Author

Leave a Reply

Your email address will not be published. Required fields are marked *

You may have missed