ਫੁਗਲਾਣਾ ਦੀ ਨੁਹਾਰ ਬਦਲਣ ਲਈ 1.70 ਕਰੋੜ ਤੋਂ ਵੱਧ ਕੀਤੇ ਜਾ ਰਹੇ ਹਨ ਖਰਚ-ਵਿਧਾਇਕ ਡਾ. ਇਸ਼ਾਂਕ ਕੁਮਾਰ
– ਕਿਹਾ ਖੇਡ ਮੈਂਦਾਨ, ਟਿਊਬਵੈੱਲ ਅਤੇ ਸੜਕਾਂ ਦੇ ਨਿਰਮਾਣ ਨਾਲ ਹੋਵੇਗੀ ਪਿੰਡ ਦੀ ਕਾਇਆਕਲਪ
(Rajinder Kumar) ਹੁਸ਼ਿਆਰਪੁਰ/ਚੱਬੇਵਾਲ, 24 ਨਵੰਬਰ 2025: ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸੀ ਤਰਜ਼ ਉੱਪਰ ਹਲਕੇ ਦੇ ਅਹਿਮ ਪਿੰਡ ਫੁਗਲਾਣਾ ਦੀ ਨੁਹਾਰ ਬਦਲਣ ਲਈ ਵੀ 1 ਕਰੋੜ 70 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਪ ਦੇ ਵਿਧਾਇਕ ਡਾ. ਇਸ਼ਾਂਕ ਕੁਾਮਰ ਵੱਲੋਂ ਕੀਤਾ ਗਿਆ | ਉਹਨਾਂ ਨੇ ਦੱਸਿਆ ਕਿ ਫੁਗਲਾਣਾ ਨੂੰ 25.75 ਲੱਖ ਰੁਪਏ ਖੇਡ ਮੈਦਾਨ ਲਈ ਅਤੇ 13 ਲੱਖ ਰੁਪਏ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਤੋਂ ਇਲਾਵਾ ਫੁਗਲਾਣਾ ਨਾਲ ਜੁੜੀਆਂ ਦੀਆਂ ਤਿੰਨ ਵੱਡੀਆਂ ਸੜਕਾਂ ਲਈ 1 ਕਰੋੜ 36 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ |
ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਹੁਸ਼ਿਆਰਪੁਰ-ਫਗਵਾੜਾ ਰੋਡ ਤੋਂ ਮੋਨਾ ਕਲਾਂ ਤੋਂ ਫੁਗਲਾਣਾ ਰੋਡ ਦੇ ਨਿਰਮਾਣ ਕਾਰਜ ਉੱਪਰ 44 ਲੱਖ ਰੁਪਏ ਖਰਚੇ ਜਾਣਗੇ | ਹੁਸ਼ਿਆਰਪੁਰ-ਫਗਵਾੜਾ ਰੋਡ ਤੋਂ ਫੁਗਲਾਣਾ ਤੋਂ ਪੰਡੋਰੀ ਕੱਦ ਰੋਡ ਨੂੰ 50 ਲੱਖ ਰੁਪਏ ਦੇ ਖਰਚ ਨਾਲ ਕੰਕਰੀਟ ਦਾ ਬਣਾਇਆ ਜਾਵੇਗਾ ਤਾਂ ਜੋ ਇਹ ਜ਼ਿਆਦਾ ਸਮਾਂ ਕੱਢੇ ਅਤੇ ਇਸ ਤੋਂ ਇਲਾਵਾ ਫੁਗਲਾਣਾ ਫੈਕਟਰੀ ਰੋਡ ਦੇ ਨਿਰਮਾਣ ਲਈ ਵੀ 42 ਲੱਖ ਰੁਪਏ ਦੀ ਗ੍ਰਾੰਟ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ, ਇੱਕ ਪਾਸੇ ਜਿੱਥੇ ਰਾਹਗੀਰਾਂ ਦੇ ਸਮੇਂ ਦੀ ਬੱਚਤ ਹੋਵੇਗੀ ਉੱਥੇ ਹੀ ਲੋਕ ਹਾਦਸਿਆਂ ਤੋਂ ਵੀ ਬਚਣਗੇ।
ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਵਿਕਾਸ ਦੇ ਕਾਰਜ ਜੰਗੀ ਪੱਧਰ ’ਤੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਕਾਰਜਾਂ ਦਾ ਘੇਰਾ ਜਿੱਥੇ ਵਧਾਇਆ ਜਾਵੇਗਾ ਉੱਥੇ ਹੀ ਸਮਾਂ ਰਹਿੰਦਿਆ ਇਨ੍ਹਾਂ ਕਾਰਜਾਂ ਨੂੰ ਨੇਪਰੇ ਵੀ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਉੱਪਰ ਖਰਚ ਕੀਤੇ ਜਾਣ ਵਾਲੇ ਪੈਸੇ ਨਾਲ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਉੱਥੇ ਹੀ ਪਿੰਡਾਂ-ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਸਾਡੀ ਸਰਕਾਰ ਦਾ ਮੁੱਖ ਉਦੇਸ਼ ਹੈ।
