ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਸਟੂਡੈਂਟ ਪੁਲਿਸ ਕੈਡੇਟ (SPC) ਪ੍ਰੋਗਰਾਮ ਤਹਿਤ ਜਾਗਰੂਕਤਾ ਸੈਮੀਨਾਰ ਆਯੋਜਿਤ

0

(Rajinder Kumar) 

ਸਰਕਾਰੀ ਸੀਨਅਰ ਸੈਕੰਡਰੀ ਸਕੂਲ ਲਾਧੂਕਾ ਵਿੱਚ ਅੱਜ ਸਟੂਡੈਂਟ ਪੁਲਿਸ ਕੈਡੇਟ (SPC) ਪ੍ਰੋਗਰਾਮ ਅਧੀਨ ਇੱਕ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਿਦਆਰਥੀਆਂ ਨੂੰ  ਨਸ਼ਾ ਮੁਕਤੀ, ਸਾਈਬਰ ਅਪਰਾਧ, ਟ੍ਰੈਫ਼ਿਕ ਨਿਯਮਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।

ਇਹ ਸੈਮੀਨਾਰ ਪੁਲਿਸ ਵਿਭਾਗ ਦੀ ਡੈਲੀਗੇਸ਼ਨ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਏ.ਐਸ.ਆਈ. ਸ਼੍ਰੀ ਦੇਸਰਾਜ ਨੇ ਕੀਤੀ। ਉਨ੍ਹਾਂ ਦੇ ਨਾਲ ਹੈੱਡ ਕਾਂਸਟੇਬਲ ਜਗਦੀਪ ਸਿੰਘ, ਐਲ.ਸੀ. ਕਮਲੇਸ਼ ਕੁਮਾਰੀ ਅਤੇ ਸਮਾਜ ਸੇਵੀ ਅਤੇ ਸਾਂਝ ਕਮੇਟੀ ਮੈਂਬਰ ਦੇਵਰਾਜ ਸ਼ਰਮਾ ਵੀ ਹਾਜ਼ਰ ਸਨ। ਉਨ੍ਹਾਂ ਨੇ ਵਿਿਦਆਰਥੀਆਂ ਨਾਲ ਖੁੱਲ੍ਹਾ ਸੰਵਾਦ ਕਰਦਿਆਂ ਸਮਾਜ ਵਿਚ ਫੈਲ ਰਹੇ ਨਸ਼ੇ ਦੇ ਖਤਰੇ, ਇੰਟਰਨੈੱਟ ਦੀ ਗਲਤ ਵਰਤੋਂ ਅਤੇ ਟ੍ਰਾਂਸਪੋਰਟ ਨਿਯਮਾਂ ਦੀ ਉਲੰਘਣਾ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਤਾਰ ਨਾਲ ਸਮਝਾਇਆ।

ਡੈਲੀਗੇਸ਼ਨ ਦੇ ਮੈਂਬਰਾਂ ਨੇ ਸਕੂਲ ਦੀ ਸਫ਼ਾਈ, ਅਨੁਸ਼ਾਸਨ ਅਤੇ ਪ੍ਰਬੰਧਨ ਦੀ ਖਾਸ ਤੌਰ ’ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਸ਼੍ਰੀ ਰਜਿੰਦਰ ਵਿਖੋਨਾ ਦੀ ਸੂਝਬੂਝ ਅਤੇ ਪ੍ਰਬੰਧਕੀ ਯੋਗਤਾ ਨਾਲ ਸਕੂਲ ਨੇ ਸਿੱਖਿਆ ਅਤੇ ਆਚਰਨ ਦੋਹਾਂ ਪੱਖੋਂ ਸ਼ਾਨਦਾਰ ਮਾਪਦੰਡ ਸਥਾਪਿਤ ਕੀਤੇ ਹਨ।

ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਰਣਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਯੁਗ ਵਿੱਚ ਵਿਿਦਆਰਥੀਆਂ ਨੂੰ ਸਿਰਫ਼ ਪੜ੍ਹਾਈ ਹੀ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਦੀ ਵੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਕਾਨੂੰਨ ਦੀ ਪਾਲਣਾ ਕਰਨ, ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਇਜੱਤ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਸ਼ਫਛ ਇੰਚਾਰਜ ਸ਼੍ਰੀ ਰਾਜਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਵਿਿਦਆਰਥੀਆਂ ਨੂੰ ਕਾਨੂੰਨੀ ਸਿੱਖਿਆ ਨਾਲ ਜੋੜਦੇ ਹਨ ਅਤੇ ਉਹਨਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਨੇ ਸਾਂਝ ਕਮੇਟੀ ਅਤੇ ਪੁਲਿਸ ਵਿਭਾਗ ਦਾ ਸਕੂਲ ਪ੍ਰਬੰਧਕ ਮੰਡਲ ਵੱਲੋਂ ਧੰਨਵਾਦ ਵੀ ਕੀਤਾ।

ਸੈਮੀਨਾਰ ਦੌਰਾਨ ਵਿਿਦਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਪ੍ਰਸ਼ਨ ਪੁੱਛ ਕੇ ਵਿਿਸ਼ਆਂ ਦੀ ਹੋਰ ਗਹਿਰਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ। ਆਖਿਰ ਵਿੱਚ ਵਿਿਦਆਰਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣਗੇ, ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਇੱਕ ਜਾਗਰੂਕ ਤੇ ਸੁਚੱਜੇ ਨਾਗਰਿਕ ਵਜੋਂ ਦੇਸ਼ ਦੀ ਸੇਵਾ ਕਰਨਗੇ।

About The Author

Leave a Reply

Your email address will not be published. Required fields are marked *