ਕੋਈ ਨਹੀਂ ਰਹੇਗਾ ਬੈਂਕਿੰਗ ਸੇਵਾਵਾਂ ਤੋਂ ਵਾਂਝਾ, ਹੁਣ ਹਰ ਘਰ ਪਹੁੰਚੇਗਾ ਬੈਂਕ

0

– ਵਿੱਤੀ ਸਕੀਮਾਂ ਦੀ ਜਾਣਕਾਰੀ ਅਤੇ ਸਾਇਬਰ ਠੱਗੀਆਂ ਤੋਂ ਬਚਣ ਲਈ ਕੀਤਾ ਜਾਵੇਗਾ ਜਾਗਰੂਕ

– 3 ਮਹੀਨੇ ਦੀ ਵਿਸ਼ੇਸ਼ ਕੰਪੇਨ ਦੌਰਾਨ ਲੋਕਾਂ ਵਿਚ ਬੈਕਿੰਗ ਸੇਵਾਵਾਂ ਪ੍ਰਤੀ ਹੋਰ ਵਿਸ਼ਵਾਸ ਵਧੇਗਾ —ਵਧੀਕ ਡਿਪਟੀ ਕਮਿਸ਼ਨਰ

– 30 ਸਤੰਬਰ 2025 ਤੱਕ ਚੱਲੇਗੀ ਮੁਹਿੰਮ

(Rajinder Kumar) ਫਾਜ਼ਿਲਕਾ, 03 ਜੁਲਾਈ 2025: ਵਿਤ ਵਿਭਾਗ ਵੱਲੋਂ ਬੈਕਿੰਗ ਨਾਲ ਸਬੰਧਤ ਸੇਵਾਵਾਂ ਨੂੰ ਲੋਕਾਂ ਤੱਕ ਸੁਖਾਵੇ ਢੰਗ ਨਾਲ ਪੁੱਜਦਾ ਕਰਨ ਲਈ 3 ਮਹੀਨੇ ਵਿਸ਼ੇਸ਼ ਕੰਪੇਨ ਚਲਾਈ ਜਾ ਰਹੀ ਹੈ। 1 ਜੁਲਾਈ ਤੋਂ 30 ਸਤੰਬਰ 2025 ਤੱਕ ਚਲਾਈ ਜਾਣ ਵਾਲੀ ਵਿਸ਼ੇਸ਼ ਕੰਪੇਨ ਦੌਰਾਨ ਲੋਕਾਂ ਵਿਚ ਬੈਕਿੰਗ ਸੇਵਾਵਾਂ ਪ੍ਰਤੀ ਹੋਰ ਵਿਸ਼ਵਾਸ ਪੈਦਾ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੁਭਾਸ਼ ਚੰਦਰ ਨੇ ਵੱਖ—ਵੱਖ ਬੈਂਕਾਂ ਦੇ ਬੈਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਨੂੰ ਪਿੰਡ ਪੱਧਰ *ਤੇ ਚਲਾਇਆ ਜਾ ਰਿਹਾ ਹੈ ਤੇ ਜਮੀਨੀ ਪੱਧਰ *ਤੇ ਜਾ ਕੇ ਲੋਕਾਂ ਤੱਕ ਬੈਕ ਅਧਿਕਾਰੀ ਰਾਬਤਾ ਕਾਇਮ ਕਰਕੇ ਬੈਂਕਿੰਗ ਸੇਵਾਵਾਂ ਬਾਰੇ ਜਾਣਕਾਰੀ ਸਾਂਝਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਕੰਪੇਨ ਵਿਚ ਬੈਂਕ ਸਖੀ, ਸੈਲਫ ਹੈਲਪ ਗਰੁੱਪ, ਗ੍ਰਾਮ ਪੰਚਾਇਤ ਵੱਲੋਂ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਬੈਕਿੰਗ ਸੇਵਾਵਾਂ ਦੇ ਨਾਲ—ਨਾਲ ਲੋਕਾਂ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਤੋਂ ਬਚਣ ਬਾਰੇ ਵੀ ਪ੍ਰੇਰਿਤ ਕੀਤਾ ਜਾਵੇ।

ਲੀਡ ਬੈਕ ਮੈਨੇਜਰ ਵਿਸ਼ਵਾਜੀਤ ਮੈਤਰਾ ਨੇ ਹਾਜਰੀਨ ਨੁੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ 5 ਜੁਲਾਈ ਤੋਂ ਇਸ ਕੰਪੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੰਪੇਨ ਵਿਚ ਇਨਐਕਟਿਵ ਖਾਤਿਆ ਦੇ ਨਾਲ—ਨਾਲ ਹਰ ਤਰ੍ਹਾਂ ਦੇ ਖਾਤਿਆਂ ਦੀ ਰੀਵੈਰੀਫਿਕੇਸ਼ਨ, ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਖਾਤੇ ਖੋਲਣ, ਪ੍ਰਧਾਨ ਮੰਤਰੀ ਜਨ ਜੀਵਨ ਬੀਮਾ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ, ਧੋਖਾਧੜੀ ਤੋਂ ਬਚਾਓ, ਪ੍ਰਾਪਤ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਖਾਤਿਆਂ ਵਿਚ ਬਕਾਇਆ ਪਈ ਨੌਮੀਨੇਸ਼ਨ ਪਹਿਲੂਆਂ ਬਾਰੇ ਵਿਸ਼ੇਸ਼ ਤੌਰ *ਤੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਵੈਲਫੇਅਰ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ।
ਇਸ ਮੌਕੇ ਐਲ.ਡੀ.ਐਮ. ਦਫਤਰ ਤੋਂ ਅਮਰਜੀਤ ਤੋਂ ਇਲਾਵਾ ਵੱਖ—ਵੱਖ ਬੈਂਕਾਂ ਦੇ ਅਧਿਕਾਰੀ ਤੇ ਬੀ.ਸੀ. ਮੌਜੂਦ ਸਨ।

About The Author

Leave a Reply

Your email address will not be published. Required fields are marked *