ਇਨਵੈਸਟ ਪੰਜਾਬ ਪੋਰਟਲ ਰਾਹੀਂ ਲਾਭ ਲੈ ਰਹੀਆਂ ਉਦਯੋਗਿਕ ਇਕਾਈਆਂ

0

– 8 ਉਦਯੋਗਿਕ ਇਕਾਈਆਂ ਨੂੰ ਮਿਲੀਆਂ ਸਰਕਾਰੀ ਛੋਟਾਂ ਅਤੇ ਇਨਸੈਂਟਿਵ

(Rajinder Kumar) ਪਟਿਆਲਾ, 3 ਜੁਲਾਈ 2025: ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਲਈ ਲਾਗੂ ਕੀਤੀ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ 2017 ਤਹਿਤ, ਅੱਜ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ । ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ 8 ਉਦਯੋਗਿਕ ਇਕਾਈਆਂ ਨੂੰ ਵੱਖ-ਵੱਖ ਲਾਭਾਂ ਦੀ ਮਨਜ਼ੂਰੀ ਦਿੱਤੀ ਗਈ ।

ਜਨਰਲ ਮੈਨੇਜਰ , ਜ਼ਿਲ੍ਹਾ ਉਦਯੋਗਿਕ ਕੇਂਦਰ ਅੰਗਦ ਸਿੰਘ ਸੋਹੀ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਸਥਾਪਿਤ ਹੋਈਆਂ ਵੱਖ-ਵੱਖ ਇਕਾਈਆਂ ਦਾ ਇੰਸੈਂਟਿਵ ਪ੍ਰਵਾਨ ਕੀਤਾ ਗਿਆ ਜਿਸ ਵਿੱਚ ਮੈਸਰਜ਼ ਗੋਰਡਫੀਲਡ ਨਿਊਰੈਂਟਸ ਵਰਲਡ ਵਾਈਡ ਐਲ.ਐਲ.ਪੀ., ਸਪੇਡ ਮਟੈਲਿਕਸ, ਆਲੀਆਨਾ ਇੰਡਸਟ੍ਰੀਜ਼, ਨੇਹਾ ਐਂਟਰਪ੍ਰਾਈਸਿਜ਼ ਨੂੰ ਇਲੈਕਟ੍ਰੀਸਿਟੀ ਡਿਊਟੀ ਦੀ ਛੋਟ 07 ਸਾਲ ਅਤੇ 10 ਸਾਲ ਲਈ ਪ੍ਰਵਾਨ ਕੀਤੀ ਗਈ ਅਤੇ ਮੈਸਰਜ਼ ਐਚ.ਓ.ਜੀ. ਇਲੈਕਟ੍ਰੀਕਲਜ਼ ਪ੍ਰਾਈਵੇਟ ਲਿਮਟਿਡ, 50-51, ਵਿਵਿਧਾ ਇੰਡਸਟ੍ਰੀਅਲ ਪਾਰਕ ਪਟਿਆਲਾ ਨੂੰ 29,400/- ਦੀ ਸਟੈਂਪ ਡਿਊਟੀ ਦੀ ਰੀਟਿੰਮਬਰਸਮੈਂਟ ਦਾ ਇਨਸੈਂਟਿਵ ਅਤੇ ਮੈਸ ਡੀ.ਐਸ.ਅਲਾਇਜ਼ ਪਿੰਡ ਦੋਹੜਾ ਸਮਾਣਾ ਨੂੰ ਸਾਲ 2024-25 ਤਹਿਤ ਇੰਟਰਸਟ ਸਬਸਿਡੀ ਦੀ ਰੀਇੰਮਬਰਸਮੈਂਟ 2,56,776/- ਰੁਪਏ ਅਤੇ ਮੈਸਰਜ਼ ਸ਼ਿਰੀ ਕਰਿਸ਼ਨਾ ਫਾਈਬਰਜ਼, ਖੇਵਟ ਨੰ: 1249/1202 ਨੇੜੇ ਰਾਧਾ ਸੁਆਮੀ ਸਤਸੰਗ ਘਰ ਬਾਹਮਨਾ ਪਟਿਆਲਾ ਨੂੰ ਸਾਲ 2024-25 ਤਹਿਤ ਇੰਟਰਸਟ ਸਬਸਿਡੀ ਦੀ ਰੀਇੰਬਰਸਮੈਂਟ 2,11,461/- ਰੁਪਏ ਅਤੇ ਮੈਸ ਅਲਾਇਨਾ ਇੰਡਸਟ੍ਰੀਜ਼ ਪਿੰਡ ਰੇਤਗੜ੍ਹ ਪਟਿਆਲਾ ਨੂੰ ਸਾਲ 2024-25 ਤਹਿਤ ਇੰਟਰਸਟ ਸਬਸਿਡੀ ਦੀ ਰੀਇੰਬਰਸਮੈਂਟ 68,099/-ਰੁਪਏ ਦਾ ਇੰਨਸੈਂਟਿਵ ਪ੍ਰਵਾਨ ਕੀਤਾ ਗਿਆ । ਇਸ ਤੋਂ ਇਲਾਵਾ ਮੈਸਰਜ਼ ਏਪੈਕਸ ਥਰਮੋਪੋਕ ਘਨੌਰ ਪਟਿਆਲਾ ਨੂੰ ਸਾਲ 2021-22ਤਹਿਤ ਐਸ.ਜੀ.ਐਸ.ਟੀ. ਦੀ ਰੀਇੰਬਰਸਮੈਂਟ ਰਕਮ 7,59,841/- ਰੁਪਏ ਦਾ ਇੰਨਸੈਂਟਿਵ ਪ੍ਰਵਾਨ ਕੀਤਾ ਗਿਆ ।

ਅੰਗਦ ਸਿੰਘ ਸੋਹੀ ਕਿਹਾ ਕਿ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਤਹਿਤ ਉਦਯੌਗਿਕ ਇਕਾਈਆਂ ਨੂੰ ਪ੍ਰੋਤਸਾਹਨ ਦੇਣ ਅਤੇ ੳਹਨਾ ਦੀਆਂ ਜ਼ਰੂਰਤਾਂ ਮੁਤਾਬਕ ਸਹੂਲਤਾਂ ਦਿੰਦੇ ਹੋਏ ਜ਼ਿਲ੍ਹੇ ਵਿੱਚ ਉਦਯੋਗਿਕ ਇਕਾਈਆਂ ਨੂੰ ਹੋਰ ਮਜਬੂਤ ਕੀਤਾ ਜਾਵੇਗਾ ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਪਤੀਆਂ ਲਈ ਇਨਵੈਸਟ ਪੰਜਾਬ ਪਲੇਟਫਾਰਮ ਸਥਾਪਿਤ ਕੀਤਾ ਗਿਆ ਹੈ , ਜੋ ਕਿ ਸਿੰਗਲ ਵਿੰਡੋ ਸਕੀਮ ਹੇਠ 100 ਤੋਂ ਵੱਧ ਕਿਸਮ ਦੀਆਂ ਕਲੀਅਰੈਂਸਾਂ ਦੇਣ ਦੀ ਸਮਰੱਥਾ ਰੱਖਦਾ ਹੈ ।  ਉਹਨਾਂ ਕਿਹਾ ਕਿ ਇਸ ਪੋਰਟਲ ਰਾਹੀਂ ਕੋਈ ਵੀ ਉਦਯੋਗਪਤੀ ਆਪਣੀ ਲੋੜ ਅਨੁਸਾਰ ਅਰਜ਼ੀ ਦੇ ਸਕਦਾ ਹੈ ਅਤੇ ਬਿਨਾਂ ਰੁਕਾਵਟ ਲਾਭ ਪ੍ਰਾਪਤ ਕਰ ਸਕਦਾ ਹੈ ।

About The Author

Leave a Reply

Your email address will not be published. Required fields are marked *