ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਈ ਸੀ.ਐਸ.ਸੀ. ਕੇਂਦਰ ਵਿਖੇ ਦਿੱਤੀ ਜਾ ਸਕਦੀ ਹੈ ਅਰਜ਼ੀ

– ਯੋਜਨਾ ਅਧੀਨ ਜੱਦੀ ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਨੂੰ ਤਕਨੀਕੀ ਸਿਖਲਾਈ, ਟੂਲਕਿਟ, ਮਾਲੀ ਸਹਾਇਤਾ ਅਤੇ ਹੋਰ ਲਾਭ ਦੀ ਸੁਵਿਧਾ
(Krishna Raja) ਮਾਨਸਾ, 19 ਜੂਨ 2025: ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਜੱਦੀ ਪੁਸ਼ਤੀ ਹੱਥੀ ਕੰਮ ਕਰਨ ਵਾਲੇ ਕਾਰੀਗਰ ਅਤੇ ਸ਼ਿਲਪਕਾਰਾਂ ਨੂੰ ਤਕਨੀਕੀ ਸਿਖਲਾਈ, ਟੂਲਕਿੱਟ, ਮਾਲੀ ਸਹਾਇਤਾ ਅਤੇ ਹੋਰ ਲਾਭ ਮਿਲਦੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਧੀਨ ਕਾਰੀਗਰ ਜਿੰਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਜਿਆਦਾ ਹੈ ਉਹ ਆਪਣੇ ਕਿੱਤੇ ਨਾਲ ਸਬੰਧਿਤ ਹੁਨਰ ਵਿਕਾਸ ਦੀ ਸਿਖਲਾਈ ਲੈ ਕੇ ਆਪਣੇ ਹੁਨਰ ਦੀ ਕੁਆਲਿਟੀ ਵਿਚ ਵਾਧਾ, ਆਪਣੀ ਆਮਦਨ ਵਿਚ ਵਾਧਾ, ਮਾਰਕਿਟਿੰਗ ਸਹਾਇਤਾ, ਮੁਫ਼ਤ ਸਿਖਲਾਈ ਦੇ ਨਾਲ-ਨਾਲ ਟੂਲਕਿੱਟ ਸਹਾਇਤਾ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਫਾਰਮ ਨੂੰ ਭਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਫ਼ਤ ਹੈ। ਕੋਈ ਵੀ ਯੋਗ ਉਮੀਦਵਾਰ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਰਾਹੀਂ ਅਰਜ਼ੀ ਦੇ ਸਕਦਾ ਹੈ ਅਤੇ ਇਸ ਸਕੀਮ ਦਾ ਲਾਭ ਉਠਾਅ ਸਕਦਾ ਹੈ।
ਇਸ ਮੌਕੇ ਦਫਤਰ ਜ਼ਿਲ੍ਹਾ ਉਦਯੋਗ ਕੇਂਦਰ ਦੇ ਸ੍ਰ. ਸੁਤੰਤਰਜੋਤ ਸਿੰਘ (ਜਨਰਲ ਮੈਨੇਜਰ), ਸ੍ਰ. ਪਰਮਿੰਦਰ ਸਿੰਘ (ਫੰਕਸ਼ਨਲ ਮੈਨੇਜਰ), ਹਰਦੀਪ ਸਿੰਘ, ਉਮੇਸ਼ ਸਰਮਾ (ਐਮ.ਐਸ.ਐਮ.ਈ. ਵਿੰਗ) ਅਤੇ ਡੋਮੇਨ ਐਕਸਪਰਟ ਸ਼੍ਰੀ ਰਾਕੇਸ਼ ਜੈਨ ਮੋਜੂਦ ਸਨ।