ਮੁਹੱਲਾ ਭਵਾਨੀ ਨਗਰ ’ਚ ਲਗਾਇਆ ਗਿਆ ਦੁੱਧ ਪਰਖ ਕੈਂਪ
ਹੁਸ਼ਿਆਰਪੁਰ, 26 ਅਗਸਤ 2021 : ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਮੁਹੱਲਾ ਭਵਾਨੀ ਨਗਰ ਵਿਚ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਕੁੱਲ 22 ਸੈਂਪਲ ਲਏ ਗਏ, ਜਿਸ ਵਿਚ 15 ਸੈਂਪਲਾਂ ਵਿਚ ਪਾਣੀ ਪਾਇਆ ਗਿਆ ਅਤੇ 7 ਸੈਂਪਲ ਮਿਆਰ ਅਨੁਸਾਰ ਪਾਏ ਗਏ। ਉਨ੍ਹਾਂ ਦੱਸਿਆ ਕਿ 2 ਸੈਂਪਲ ਯੂਰੀਆ ਦੇ ਟੈਸਟ ਕੀਤੇ ਗਏ ਅਤੇ 3 ਸੈਂਪਲ ਨਿਊਟਰਲਾਈਜ਼ਰ ਦੇ ਟੈਸਟ ਕੀਤੇ ਗਏ, ਜਿਸ ਵਿਚ ਕੋਈ ਹਾਨੀਕਾਰਕ ਪਦਾਰਥ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੇ ਸੈਂਪਲ ਟੀਮ ਮੈਂਬਰ ਗੁਰਪ੍ਰੀਤ ਸਿੰਘ ਤੇ ਵਿਲਿਅਮ ਵਲੋਂ ਸਾਰੇ ਟੈਸਟ ਕੀਤੇ ਗਏ ਅਤੇ ਕਲੋਨੀ ਨਿਵਾਸੀਆਂ ਨੂੰ ਚੰਗੀ ਕੁਆਲਟੀ ਵਾਲਾ ਦੁੱਧ ਪੀਣ ਲਈ ਪ੍ਰੇਰਿਤ ਕੀਤਾ ਗਿਆ।