ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਜੀ ਨੇ ਵੱਖ ਵੱਖ ਵਿਭਾਗਾਂ ਨਾਲ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੀ ਰੀਵਿਓ ਮੀਟਿੰਗ

0

– ਜਨ ਭਲਾਈ ਕਾਰਜਾਂ ਅਤੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਂਣ ਦੀਆਂ ਦਿੱਤੀਆਂ ਹਦਾਇਤਾਂ

– ਜਿਲ੍ਹਾ ਪਠਾਨਕੋਟ ਅੰਦਰ ਵਿਕਾਸ ਲਿਆਉਂਣ ਲਈ ਜਿਨ੍ਹਾਂ ਪ੍ਰੋਜੈਕਟਾਂ ਦੀ ਲੋੜ ਉਨ੍ਹਾਂ ਦੀ ਰਿਪੋਰਟ ਬਣਾ ਕੇ ਉਨ੍ਹਾ ਦੇ ਧਿਆਨ ਚੋਂ ਲਿਆਂਦੀ ਜਾਵੈ-ਸ. ਕੁਲਦੀਪ ਸਿੰਘ ਧਾਲੀਵਾਲ

ਪਠਾਨਕੋਟ, 12 ਅਗਸਤ 2024 : ਅੱਜ ਜਿਲ੍ਹਾ ਪਠਾਨਕੋਟ ਵਿਖੇ ਵੱਖ ਵੱਖ ਵਿਭਾਗਾਂ ਅੰਦਰ ਚਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਸੇਸ ਤੋਰ ਤੇ ਰੀਵਿਓ ਮੀਟਿੰਗ ਕੀਤੀ ਗਈ ਹੈ, ਸਾਰੇ ਵਿਭਾਗਾਂ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਕੀਤੇ ਗਏ ਕਾਰਜ ਪ੍ਰਸੰਸਾ ਯੋਗ ਹਨ ਕੂਝ ਵਿਭਾਗਾਂ ਦੇ ਵਿਕਾਸ ਕਾਰਜ ਪਾਈਪਲਾਈਨ ਚੋਂ ਚਲ ਰਹੇ ਹਨ ਉਨ੍ਹਾਂ ਕਾਰਜਾਂ ਨੂੰ ਆਉਂਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ, ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣ ਦਾ ਜੋ ਫੈਂਸਲਾ ਹੈ ਉਸ ਦੇ ਅਧੀਨ ਹਰੇਕ ਵਿਭਾਗ ਨੂੰ ਵਿਕਾਸ ਦੇ ਪੱਧਰ ਤੇ ਲੈ ਕੇ ਆਵਾਂਗੇ। ਇਹ ਪ੍ਰਗਟਾਵਾ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪ੍ਰਸਾਸਕੀ ਸੁਧਾਰ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਜੀ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਰੀਵਿਓ ਕਰਦਿਆਂ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਸ੍ਰੀ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ,  ਵਿਕਾਸ ਸੈਣੀ ਚੇਅਰਮੈਨ ਮਾਰਕਿਟ ਕਮੇਟੀ ਪਠਾਨਕੋਟ, ਸ੍ਰੀ ਗੋਤਮ ਮਾਨ  ਸਟੇਟ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਧਾਰਕਲ੍ਹਾ, ਅਭਿਸੇਕ ਸਰਮਾ ਸਹਾਇਕ ਕਮਿਸਨਰ ਜਰਨਲ, ਡਾ. ਕੇ.ਡੀ. ਸਿੰਘ, ਸੁਰਿੰਦਰ ਰਾਹੀ ਪ੍ਰੈਸ ਸਕੱਤਰ ਆਮ ਆਦਮੀ ਪਾਰਟੀ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਪਾਰਟੀ ਆਹੁਦੇਦਾਰ ਵੀ ਹਾਜਰ ਸਨ।

ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪ੍ਰਸਾਸਕੀ ਸੁਧਾਰ ਅਤੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਜੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਲ੍ਹਾ ਪਠਾਨਕੋਟ ਦੀ ਧਰਤੀ ਲੀਚੀ ਅਤੇ ਮੱਕੀ ਦੀ ਕਾਸਤ ਦੇ ਲਈ ਬਹੁਤ ਹੀ ਵਧੀਆ ਹੈ ਅਤੇ ਕਿਸਾਨਾਂ ਨੂੰ ਜਾਗਰੂਕ ਕਰਕੇ ਮੱਕੀ ਦੀ ਵਧੇਰੇ ਪੈਦਾਵਾਰ ਵੀ ਕੀਤੀ ਜਾ ਸਕਦੀ ਹੈ ਪਰ ਮੱਕੀ ਦੀ ਮੰਡੀ ਨਾ ਹੋਣ ਕਰਕੇ ਕਿਸਾਨਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਕਿ ਕਿਸਾਨਾਂ ਨੂੰ ਮੱਕੀ ਦਾ ਸਹੀ ਰੇਟ ਨਹੀਂ ਮਿਲ ਪਾਉਂਦਾ। ਉਨ੍ਹਾਂ ਕਿਹਾ ਕਿ ਅਗਰ ਲੀਚੀ ਦੀ ਗੱਲ ਕਰੀਏ ਤਾਂ ਪਠਾਨਕੋਟ ਦੀ ਲੀਚੀ ਇਸ ਵਾਰ ਵਿਦੇਸ ਤੱਕ ਪਹੁੰਚ ਗਈ ਹੈ ਪਹਿਲੀ ਵਾਰ 12 ਮੀਟਰਿਕ ਟਨ ਲੀਚੀ ਵਿਦੇਸ ਦੀ ਧਰਤੀ ਤੱਕ ਪਹੁੰਚੀ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਪਠਾਨਕੋਟ ਦੀ ਮੁੱਖ ਮੰਡੀ ਅੰਦਰ ਇੱਕ ਸੈਡ ਲੀਚੀ ਲਈ ਅਤੇ ਇੱਕ ਸੈਡ ਮੱਕੀ ਦੇ ਲਈ ਤਿਆਰ ਕੀਤੀ ਜਾਣਗੀਆਂ ਤਾਂ ਜੋ ਮੱਕੀ ਨੂੰ ਮੰਡੀ ਮਿਲ ਸਕੇ ਅਤੇਕਿਸਾਨਾਂ ਨੂੰ ਮੱਕੀ ਤੋਂ ਮੁਨਾਫਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਪੰਜਾਬ ਦੇ ਹਰੇਕ ਖੇਤਰ ਅੰਦਰ ਵਿਕਾਸ ਚਾਹੁੰਦੇ ਹਨ। ਉਸ ਵਿਕਾਸ ਲਈ ਸਰਕਾਰ ਹਰੇਕ ਤਰ੍ਹਾਂ ਦੇ ਸਾਧਨ ਮੁਹੇਈਆਂ ਕਰਵਾਉਂਣ ਨੂੰ ਤਿਆਰ ਹੈ।

ਉਨ੍ਹਾਂ ਕਿਹਾ ਕਿ ਮੀਟਿੰਗ ਦੋਰਾਨ ਵਿਭਾਗੀ ਅਧਿਕਾਰੀਆਂ ਵੱਲੋਂ ਧਿਆਨ ਵਿੱਚ ਲਿਆਂਦਾ ਹੈ ਕਿ ਜਨ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਹੋਰ ਵੀ ਕੰਮ ਕੀਤੇ ਜਾ ਸਕਦੇ ਹਨ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਜਨਹਿੱਤ ਦੇ ਲਈ ਜਿਲ੍ਹਾ ਪਠਾਨਕੋਟ ਅੰਦਰ ਜੋ ਵੀ ਬਿਹਤਰ ਕਾਰਜ ਕੀਤੇ ਜਾ ਸਕਦੇ ਹਨ ਉਨ੍ਹਾਂ ਦੀ ਡਿਮਾਂਡ ਬਣਾ ਕੇ ਡਿਪਟੀ ਕਮਿਸਨਰ ਪਠਾਨਕੋਟ ਦੇ ਸਹਿਯੋਗ ਨਾਲ ਉਨ੍ਹਾਂ ਤੱਕ ਪਹੁੰਚਾਈ ਜਾਵੈ ਤਾਂ ਜੋ ਉਹ ਉਨ੍ਹਾਂ ਜਨਹਿੱਤ ਕਾਰਜਾਂ ਨੂੰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਧਿਆਨ ਵਿੱਚ ਲਿਆ ਕੇ ਜਿਲ੍ਹੇ ਅੰਦਰ ਉਹ ਵਿਕਾਸ ਕਾਰਜ ਕਰਵਾਏ ਜਾ ਸਕਣ।

ਉਨ੍ਹਾਂ ਖੇਤੀ ਬਾੜੀ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡ ਪੱਧਰ ਤੇ ਵੱਧ ਤੋਂ ਵੱਧ ਕੈਂਪ ਲਗਾ ਕੇ ਕਿਸਾਨਾਂ ਨਾਲ ਰਾਫਤਾ ਕਾਇਮ ਕੀਤਾ ਜਾਵੈ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੈ ਕਿ ਝੋਨੇ ਦੀ ਫਸਲ ਘਾਤਕ ਕੀਟਨਾਸਕ ਦਵਾਈਆਂ ਤੋਂ ਦੂਰ ਰੱਖਿਆ ਜਾਵੈ ਅਤੇ ਫਸਲ ਤੇ ਉਨ੍ਹਾਂ ਦਵਾਈਆਂ ਦਾ ਹੀ ਛਿਡਕਾਅ ਕੀਤਾ ਜਾਵੈ ਜੋ ਖੇਤੀ ਬਾੜੀ ਵਿਭਾਗ ਵੱਲੋਂ ਸਿਫਾਰਿਸ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸੇ ਹੀ ਤਰ੍ਹਾਂ ਲੀਚੀ ਦੀ ਫਸਲ ਤੇ ਵੀ ਉਨ੍ਹਾਂ ਦਵਾਈਆਂ ਦਾ ਹੀ ਛਿੜਕਾਅ ਕੀਤਾ ਜਾਵੈ ਜਿਨ੍ਹਾਂ ਨੂੰ ਵਿਦੇਸਾਂ ਵੱਲੋਂ ਸਿਫਾਰਸ ਕੀਤਾ ਜਾਂਦਾ ਹੈ ਅਤੇ ਫਸਲਾਂ ਤੇ ਜਿਆਦਾ ਕੀਟਨਾਸਕਾਂ ਦਾ ਪ੍ਰਯੋਗ ਨਾ ਕੀਤਾ ਜਾਵੈ।

ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਲਗਭਗ ਸਾਰੇ ਸਕੂਲਾਂ ਦੀ ਚਾਰਦੀਵਾਰੀ ਬਣਾਈ ਗਈ ਹੈ ਬਿਲਡਿੰਗਾਂ ਦੀ ਰਿਪੇਅਰ ਕੀਤੀ ਗਈ ਹੈ ਫਰਨੀਚਰ ਅਤੇ ਪਖਾਨੇ ਵਧੀਆਂ ਬਣਾਏ ਗਏ ਹਨ। ਉਨ੍ਹਾ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਅਗਰ ਕਿਸੇ ਸਕੂਲ ਅੰਦਰ ਇਮਾਰਤ ਦੀ ਰਿਪੇਅਰ ਜਾਂ ਨਵੀਂ ਬਣਾਉਂਣੀ ਹੈ ਉਸ ਦਾ ਸਰਵੇ ਕਰਕੇ ਰਿਪੋਰਟ ਬਣਾ ਕੇ ਉਨ੍ਹਾਂ ਨੂੰ ਭੇਜੀ ਜਾਵੈ ਤਾਂ ਜੋ ਆਉਂਣ ਵਾਲੇ ਸਮੇਂ ਦੋਰਾਨ ਉਨ੍ਹਾਂ ਇਮਾਰਤਾਂ ਦਾ ਨਵਨਿਰਮਾਣ ਕੀਤਾ ਜਾਵੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੇ ਲਈ ਜਿਲ੍ਹੇ ਅੰਦਰ 25 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ ਅਤੇ ਪ੍ਰਤੀਦਿਨ ਭਾਰੀ ਸੰਖਿਆ ਵਿੱਚ ਲੋਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਨਰਸਿੰਗ ਸਟਾਫ ਦੀ ਕਮੀ ਹੈ ਅਤੇ ਉਨ੍ਹਾਂ ਵੱਲੋਂ ਸਿਹਤ ਮੰਤਰੀ ਪੰਜਾਬ ਨਾਲ ਵਿਸੇਸ ਚਰਚਾ ਕਰਕੇ ਜਿਲ੍ਹਾ ਪਠਾਨਕੋਟ ਅੰਦਰ ਨਰਸਿੰਗ ਸਟਾਫ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ।

ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਂਦੀ ਜਾਵੈ ਤਾਂ ਜੋ ਲੋਕਾਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਦਾ ਲਾਭ ਹੋਵੇ ਅਤੇ ਲੋਕ ਜਨ ਭਲਾਈ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਸਕਣ।

About The Author

Leave a Reply

Your email address will not be published. Required fields are marked *

error: Content is protected !!