ਅਮਰੀਕਾ ਨੇ Navalny ਦੀ ਮੌਤ ‘ਤੇ ਲਿਆ ਐਕਸ਼ਨ, ਬਾਈਡਨ ਨੇ ਰੂਸ ਖਿਲਾਫ਼ ਲਿਆ ਇਹ ਸਖਤ ਫੈਸਲਾ
ਵਾਸ਼ਿੰਗਟਨ , 21 ਫਰਵਰੀ । ਪੁਤਿਨ ਦੇ ਵਿਰੋਧੀ ਤੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ ਮੌਤ ਤੋਂ ਬਾਅਦ ਅਮਰੀਕੀ ਸਰਕਾਰ ਰੂਸ ’ਤੇ ਭੜਕਿਆ ਹੋਇਆ ਹੈ। ਨਵਲਨੀ ਦੀ ਮੌਤ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਪੁਤਿਨ ਨੂੰ ਕਾਤਲ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵਲਨੀ ਦੀ ਮੌਤ ਲਈ ਪੁਤਿਨ ਜ਼ਿੰਮੇਵਾਰ ਹੈ। ਹਾਲਾਂਕਿ ਪੁਤਿਨ ਨੇ ਨਵਲਨੀ ਦੀ ਮੌਤ ‘ਤੇ ਕੋਈ ਜਨਤਕ ਟਿੱਪਣੀ ਨਹੀਂ ਕੀਤੀ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਈਡਨ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨਵਲਨੀ ਦੀ ਮੌਤ ਤੇ ਦੋ ਸਾਲ ਪੁਰਾਣੇ ਯੂਕਰੇਨ ਯੁੱਧ ਨੂੰ ਲੈ ਕੇ ਸ਼ੁੱਕਰਵਾਰ ਨੂੰ ਰੂਸ ਦੇ ਖਿਲਾਫ਼ ਪਾਬੰਦੀਆਂ ਦੇ ਵੱਡੇ ਪੈਕੇਜ ਦਾ ਐਲਾਨ ਕਰੇਗਾ।
ਇਹ ਪੈਕੇਜ ਰੂਸ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਹੈ’
ਅਮਰੀਕਾ ਪਹਿਲਾਂ ਹੀ ਬਣਾ ਰਿਹਾ ਸੀ ਰੂਸ ‘ਤੇ ਪਾਬੰਦੀਆਂ ਦੀ ਯੋਜਨਾ
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਯੁੱਧ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ‘ਤੇ ਰੂਸ ‘ਤੇ ਪਾਬੰਦੀਆਂ ਦੇ ਪੈਕੇਜ ਦੀ ਪਹਿਲਾਂ ਹੀ ਯੋਜਨਾ ਬਣਾਈ ਜਾ ਰਹੀ ਸੀ ਪਰ ਹੁਣ ਨਵਲਨੀ ਦੀ ਮੌਤ ਤੋਂ ਬਾਅਦ ਇਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ।