2009 ਤੋਂ ਬਰਤਾਨੀਆ ‘ਚ ਰਹਿ ਰਹੀ ਹੈ ਪੰਜਾਬ ਦੀ ਸਿੱਖ ਔਰਤ, ਹੁਣ ਦੇਸ਼ ਨਿਕਾਲੇ ਦੇ ਖਤਰੇ ਦਾ ਕਰ ਰਹੀ ਹੈ ਸਾਹਮਣਾ

ਲੰਡਨ , 27 ਨਵੰਬਰ । ਇੱਕ ਬਜ਼ੁਰਗ ਭਾਰਤੀ ਔਰਤ ਗੁਰਮੀਤ ਕੌਰ ਨੂੰ ਯੂਨਾਈਟਿਡ ਕਿੰਗਡਮ ਤੋਂ ਆਪਣੇ ਦੇਸ਼ ਨਿਕਾਲੇ ਵਿਰੁੱਧ ਵਿਆਪਕ ਸਮਰਥਨ ਮਿਲਿਆ ਹੈ। Change.org ‘ਤੇ ‘Help Gurmit Kaur stay in the UK’ ਸਿਰਲੇਖ ਵਾਲੀ ਪਟੀਸ਼ਨ ਬਣਾਈ ਗਈ ਹੈ ਅਤੇ ਇਸ ਨੂੰ 65,000 ਤੋਂ ਵੱਧ ਦਸਤਖਤ ਮਿਲ ਚੁੱਕੇ ਹਨ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਟੀਸ਼ਨ ਮੁਤਾਬਕ ਗੁਰਮੀਤ ਦਾ ਨਾ ਤਾਂ ਬਰਤਾਨੀਆ ਅਤੇ ਨਾ ਹੀ ਪੰਜਾਬ ਵਿੱਚ ਆਪਣਾ ਕੋਈ ਪਰਿਵਾਰ ਹੈ। ਉਸ ਨੂੰ ਸਮੈਥਵਿਕ ਦੇ ਸਥਾਨਕ ਸਿੱਖ ਭਾਈਚਾਰੇ ਦੁਆਰਾ ਗੋਦ ਲਿਆ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ, “ਗੁਰਮੀਤ ਨੇ ਰਿਹਾਇਸ਼ ਲਈ ਅਰਜ਼ੀ ਦਿੱਤੀ ਪਰ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਸਦਾ ਪੰਜਾਬ (ਭਾਰਤ) ਪਰਤਣ ਲਈ ਕੋਈ ਪਰਿਵਾਰ ਨਹੀਂ ਹੈ।”

ਗੁਰਦੁਆਰੇ ਵਿੱਚ ਸਵੈ ਸੇਵਾ ਕਰਦੀ ਹੈ ਗੁਰਮੀਤ ਕੌਰ

ਪਟੀਸ਼ਨ ਵਿੱਚ ਗੁਰਮੀਤ ਨੂੰ ਇੱਕ ਬਹੁਤ ਹੀ ‘ਦਿਆਲੂ’ ਅਤੇ ‘ਉਦਾਰ’ ਔਰਤ ਦੱਸਿਆ ਗਿਆ ਹੈ। ਜੋ ਆਪਣੇ ਜ਼ਿਆਦਾਤਰ ਦਿਨ ਸਥਾਨਕ ਗੁਰਦੁਆਰੇ ਵਿੱਚ ਸੇਵਾ ਕਰਨ ਵਿੱਚ ਬਿਤਾਉਂਦੀ ਹੈ। ਬਲੈਕ ਲਾਈਵਜ਼ ਮੈਟਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੀ, ਗੁਰਮੀਤ ਪ੍ਰਦਰਸ਼ਨਕਾਰੀਆਂ ਦੀ ਇਕਮੁੱਠਤਾ ਵਿੱਚ ਸੇਵਾ ਕਰ ਰਹੀ ਸੀ।

ਪਟੀਸ਼ਨ ਮੁਤਾਬਕ ਗੁਰਮੀਤ ਕੌਰ 2009 ਵਿੱਚ ਇੱਕ ਵਿਆਹ ਲਈ ਬਰਤਾਨੀਆ ਆਈ ਸੀ ਅਤੇ ਉਦੋਂ ਤੋਂ ਹੀ ਸਮੈਥਵਿਕ ਵਿੱਚ ਰਹਿ ਰਹੀ ਹੈ। ਉਸ ਸਮੇਂ ਉਸ ਕੋਲ ਭਾਰਤ ਵਾਪਸ ਜਾਣ ਲਈ ਪੈਸੇ ਨਹੀਂ ਸਨ, ਇਸ ਲਈ ਉਹ ਆਪਣੇ ਪੁੱਤਰ ਕੋਲ ਹੀ ਰਹੀ।

About The Author