ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ, ਡਿਪਟੀ ਕਮਿਸ਼ਨਰ ਨੇ ਕੈਂਪ ਦਾ ਕੀਤਾ ਨਿਰੀਖਣ ਮੈਡੀਕਲ ਕੈਂਪ ਵਿੱਚ ਲਗਭਗ 255 ਮਰੀਜ਼ਾਂ ਦੀਹੋਈ ਸਿਹਤ ਜਾਂਚ, ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ
ਫਾਜ਼ਿਲਕਾ , 26 ਨਵੰਬਰ | ਫਾਜ਼ਿਲਕਾ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੇ ਸਿੱਧ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਮੁਫ਼ਤ ਮੈਡੀਕਲਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੁਲੀਸ ਅਤੇ ਬੀ ਐੱਸ ਐਫ ਵਲੋਨਸ਼ੇ ਤੇ ਜਾਗਰੂਕਤਾ ਸੈਮੀਨਾਰ ਵੀ ਲਗਾਇਆ ਗਿਆ । ਡਿਪਟੀ ਕਮਿਸ਼ਨਰ ਡਾ.ਸੇਨੁ ਦੁੱਗਲ ਨੇ ਕੈਂਪ ਵਿੱਚ ਸਿਰਕਤ ਕਰਕੇ ਜਿੱਥੇ ਕੈਂਪ ਦਾ ਨਿਰੀਖਣ ਕੀਤਾ ਉੱਥੇ ਮੈਡੀਕਲ ਕੈਂਪ ਦਾ ਲਾਹਾ ਲੈਣ ਆਏ ਲੋਕਾਂ ਦਾ ਹਾਲ ਚਾਲ ਵੀ ਪੁੱਛਿਆ। ਮੈਡੀਕਲ ਕੈਂਪ ਵਿਚ ਨਸ਼ੇ, ਹੋਮੀਓਪੈਥਿਕ , ਟੀਬੀ ਸਕਰੀਨਿੰਗ ਦੇ ਮਰੀਜ਼ਾਂ ਦੀਜਾਂਚ ਕੀਤੀ ਗਈ ਜਿਸ ਵਿੱਚ ਕੁੱਲ 255 ਮਰੀਜਾ ਨੇ ਕੈਂਪ ਦਾ ਲਾਭ ਉਠਾਇਆ।ਇਸ ਤੋਂ ਇਲਾਵਾ ਅੱਜ ਦੇ ਇਸ ਮੁਫਤ ਮੈਡੀਕਲ ਚੈੱਕਅੱਪ ਕੈਂਪ ਵਿੱਚ ਲਗਭਗ 25 ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਏ ਗਏ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਇਸ ਕਾਰਜ ਦੀਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋ ਸ਼ੁਰੂ ਕੀਤੀ ਗਈ ਕੈਂਪ ਮੁਹਿੰਮ ਦਾਫਾਇਦਾ ਜ਼ਿਲ੍ਹੇ ਦੇ ਲੋਕਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਹਰੇਕ ਲੋੜਵੰਦ ਤੱਕ ਸਰਕਾਰ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਸਿਹਤ ਸੇਵਾਵਾਂ ਲੈਣ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਚੈੱਕਅੱਪ ਵਿੱਚ ਜਿੱਥੇ ਲੋਕਾਂ ਨੇ ਮੁਫਤ ਚੈੱਕਅੱਪ ਕਰਵਾਇਆ ਉੱਥੇ ਹੀ ਲੋਕਾਂ ਨੂੰ ਮੁਫਤ ਦਵਾਈਆਂ ਵੀ ਸਿਹਤ ਵਿਭਾਗ ਵੱਲੋਂ ਮੁਹੱਈਆਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤ ਜਾਂ ਹੋਰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਦੱਸਣ ਉਹ ਹਮੇਸ਼ਾ ਜ਼ਿਲ੍ਹੇ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ।
ਪੁਲੀਸ ਵਿਭਾਗ ਵਲੋ ਡੀ ਐਸ ਪੀ ਅਤੁਲ ਸੋਨੀ ਅਤੇ ਬੀ ਐਸ ਏਫ਼ ਦੇ 66 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਲਵ ਕਾਂਤ ਨੇ ਜਾਗਰੂਕਤਾ ਸੈਮੀਨਾਰਵਿਚ ਕਿਹਾ ਕਿ ਨਸ਼ੇ ਦੀ ਬਿਮਾਰੀ ਇੱਕ ਸਮਾਜਿਕ ਬੁਰਾਈ ਹੈ ਜਿਸ ਦਾ ਖਾਤਮਾਸਾਰਿਆ ਦੇ ਸਹਿਯੋਗ ਨਾਲ ਹੋਵੇਗਾ ਜਿਸ ਲਈ ਪੁਲਿਸ ਅਤੇ ਬੀ ਐੱਸ ਐੱਫ ਵਲੋਸਾਂਝੇ ਤੌਰ ਤੇ ਸਹਿਰਾਂ ਅਤੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨਅਤੇ ਇਸ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਮਿਲ ਰਿਹਾ ਹੈ।
ਇਸ ਦੌਰਾਨ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿਸਰਕਾਰ ਵਲੋ ਜਾਰੀ ਕੀਤੀ ਗਈ ਵਿਕਸਿਤ ਸੰਕਲਪ ਯਾਤਰਾ ਤਹਿਤ ਪੂਰੇ ਜ਼ਿਲ੍ਹੇ ਵਿਚ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਅੱਜ 26 ਨਵੰਬਰ ਤੋਂ ਪਿੰਡਾ ਵਿਚ ਜਾਗਰੂਕਤਾ ਵੈਨਾਂ ਸ਼ੁਰੂ ਹੋ ਗਈਆਂ ਹਨ ਤੇ ਇਹ ਵੈਨਾਂ 26 ਜਨਵਰੀ ਚੱਲਣਗੀਆਂ।
ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਿਹਤ ਵਿਭਾਗ ਵੱਲੋਂ ਇਸ ਯਾਤਰਾਦੇ ਤਹਿਤ ਤਪੇਦਿਕ, ਸੈਕਲ ਸੇਲ ਅਤੇ ਹੋਰ ਬੀਮਾ ਲਈ ਸਕਰੀਨਿੰਗ ਸ਼ਿਵਰਆਯੋਜਿਤ ਕੀਤੇ ਜਾਣਗੇ ਅਤੇ ਲੋਕਾਂ ਨੂੰ ਮੁਫ਼ਤ ਜਾਂਚ ਅਤੇ ਦਵਾਈਆਂ ਦਿੱਤੀਆਂਜਾਣਗੀਆ। ਕੈਂਪ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋ ਮਰੀਜ਼ਾਂ ਦੀ ਜਾਂਚਕੀਤੀ ਜਾਵੇਗੀ । ਕੈਂਪ ਵਿੱਚ ਟੀਬੀ, ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਨਸ਼ਾ ਛੱਡਣ ਵਾਲੇ ਮਰੀਜਾ ਦੀ ਕਾਊਂਸਲਿੰਗਕੀਤੀ ਜਾਵੇਗੀ।
ਕੈਂਪ ਵਿੱਚ ਨਸ਼ੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲਕਾਊਂਸਲਿੰਗ ਅਤੇ ਓ ਪੀ ਡੀ ਕੀਤੀ ਗਈ ਜਿਸ ਵਿਚ ਮਨੋਰੋਗ ਦੇ ਮਾਹਰਡਾਕਟਰ ਪ੍ਰਿੰਕਾਸ਼ੀ ਅਰੋੜਾ ਹਾਜ਼ਰ ਰਹੇ ਅਤੇ ਸਿਵਲ ਹਸਪਤਾਲ ਤੋਂ ਡਾ. ਯੁਨਿਕਗੁਪਤਾ ਅਤੇ ਹੋਮਿਓਪੈਥੀ ਡਾਕਟਰ ਗੁਰਮੀਤ ਰਾਇ ਨੇ ਆਪਣੀ ਸੇਵਾਵਾਂਦਿੱਤੀਆ। ਮਨੋਰੋਗ ਅਤੇ ਨਸ਼ਾ ਛੱਡਣ ਦੇ ਰੋਗਾਂ ਦੇ ਮਾਹਰ ਡਾ. ਪ੍ਰਿਕੰਸ਼ੀ ਅਰੋੜਾ ਨੇਦੱਸਿਆ ਕਿ ਇਸ ਕੈਂਪ ਵਿਚ ਦਿਮਾਗੀ, ਮਾਨਸਿਕ ਅਤੇ ਨਸ਼ਾ ਛੱਡਣ ਦੇ ਚਾਹਵਾਨ ਲੋਕਾਂ ਨੇ ਭਾਗ ਲਿਆ । ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ਾ ਇਕਸਮਾਜਿਕ ਬਿਮਾਰੀ ਹੈ ਅਤੇ ਦਵਾਇਆ ਦੇ ਨਾਲ ਵਿਭਾਗ ਵਲੋ ਕੀਤੀ ਕਾਊਂਸਲਿੰਗਰਾਹੀ ਨਸ਼ਾ ਛੱਡਿਆ ਜਾ ਸਕਦਾ ਹੈ ਜਿਸ ਵਿਚ ਮਰੀਜ਼ ਨੂੰ ਖੁਦ ਪਹਿਲ ਕਰਨੀਪਵੇਗੀ।
ਇਸ ਦੌਰਾਨ ਮਾਸ ਮੀਡੀਆ ਤੋਂ ਦਿਵੇਸ਼ ਕੁਮਾਰ, ਹਰਮੀਤ ਸਿੰਘ,ਪੁਸ਼ਪਿੰਦਰ ਸਿੰਘ, ਵਿਕੀ ਸਿੰਘ, ਸਤਵਿੰਦਰ ਸਿੰਘ, ਹਨੂੰਮਾਨ ਮੰਦਿਰ ਕਮੇਟੀ ਤੋਂਪ੍ਰਧਾਨ ਦਵਿੰਦਰ ਸਚਦੇਵਾ, ਰਾਜਿੰਦਰ ਜੱਲੁੰਧਰਾ, ਆਲੋਕ ਨਾਗਪਾਲ, ਸਮਾਜਸੇਵੀ ਲਿਲਾਧਰ ਸ਼ਰਮਾ ਅਤੇ ਜਲੇਸ਼ ਲੱਕੀ ਠਠੱਈ ਆਦਿ ਹਾਜ਼ਰ ਸਨ।