ਸਕੂਲ ਹਾਈਜੀਨ ਐਜੂਕੇਸ਼ਨ ਪ੍ਰੋਗਰਾਮ ਦੇ ਤਹਿਤ ਸਕੂਲਾਂ ਵਿਚ ਪੜਾਇਆ ਜਾਵੇਗਾ ਸਵੱਛਤਾ ਦਾ ਪਾਠ

ਪਟਿਆਲਾ , 26 ਨਵੰਬਰ | ਰੈਕਿੱਟ ਲੀਡਰਸ਼ਿਪ ਦੇ ਅੰਤਰਗਤ ਜਾਗਰਣ ਪਹਿਲ ਸੰਸਥਾ ਵੱਲੋਂ (ਐਲੀਮੈਂਟਰੀ ਸਕੂਲ) ਸਵੱਛਤਾ ਦੇ ਵਿਸ਼ੇ ’ਤੇ ਸਕੂਲੀ ਬੱਚਿਆ ਨੂੰ ਜਾਗਰੂਕ ਕਰਨ ਦੇ ਨਾਲ ਡੀਟੋਲ ਸਕੂਲ ਹਾਈਜੀਨ ਦੀ ਇਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਪਟਿਆਲਾ ਸ਼ਹਿਰ ਦੇ  ਸਰਕਾਰੀ ਸਕੂਲਾਂ ਦੇ ਅਧਿਆਪਕ ਤੇ ਅਕਾਲ ਅਕੈਡਮੀ ਦੇ ਅਧਿਆਪਕਾਂ ਨੇ ਹਿੱਸਾ ਲਿਆ।
ਇਕ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਵਿਚ ਮੱਖ ਮਹਿਮਾਨ ਦੇ ਤੌਰ ’ਤੇ ਪਟਿਆਲਾ ਜ਼ਿਲ੍ਹੇ ਦੇ ਸਿੱਖਿਆ ਅਫ਼ਸਰ ਡਾ. ਅਰਚਨਾ ਮਹਾਜਨ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸਿੰਘ, ਅਕਾਲ ਅਕੈਡਮੀ ਦੇ ਹੈੱਡ  ਡਾ. ਸਪਨਾ ਠਾਕੁਰ ਮੌਜੂਦ ਰਹੇ ਅਤੇ ਇੰਨਾ ਵੱਲੋਂ ਸਕੂਲ ਹਾਈਜੀਨ ਪ੍ਰੋਗਰਾਮ ਨੂੰ ਲਾਂਚ ਕੀਤਾ ਗਿਆ ।

ਇਕ ਰੋਜ਼ਾ ਟ੍ਰੇਨਿੰਗ ਵਿਚ ਸਾਰੇ ਅਧਿਆਪਕਾਂ ਨੂੰ ਘਰ ਦੀ ਸਵੱਛਤਾ, ਸਕੂਲ ਦੀ ਸਵੱਛਤਾ, ਆਂਢ-ਗੁਆਂਢ ਦੀ ਸਵੱਛਤਾ, ਬਿਮਾਰੀ ਵਿਚ ਸਵੱਛਤਾ, ਆਪਣੇ ਆਪ ਦੀ ਸਵੱਛਤਾ ਦੇ ਬਾਰੇ ਦੱਸਿਆ ਗਿਆ। ਇਸ ਦੇ ਨਾਲ ਸਾਬਣ ਨਾਲ ਹੱਥ ਧੋਣ ਦੇ ਵਿਸ਼ੇ ਉਪਰ ਇਕ ਉਦਾਹਰਨ ਦੇ ਨਾਲ ਸਮਝਿਆ ਗਿਆ ਅਤੇ ਟ੍ਰੇਨਿੰਗ ਦੇ ਅੰਤ ਵਿਚ ਸਾਰੇ ਟੀਚਰਾਂ ਨੇ ਸਵੱਛਤਾ ਦੀ ਕਵਿਤਾ, ਸਵੱਛਤਾ ਦੇ ਮੁਹਾਵਰੇ, ਸਵੱਛਤਾ ਦੇ ਟੱਪੇ ਆਦਿ ਗਤੀਵਿਧੀਆਂ ਦੇ ਮਾਧਿਅਮ ਨਾਲ ਸਿਖਾਏ ਜਾਣ ਦੀ ਗੱਲ ਤੋਂ ਚੰਗੀ ਤਰਾ ਜਾਣੂ ਕਰਵਾਇਆ ਗਿਆ।

ਮੱਖ ਟਰੇਨਰ ਦੇ ਰੂਪ ਦੇ  ਵਿਚ ਜਾਗਰਣ ਪਹਿਲ ਤੋ ਸ਼੍ਰੀ ਓਮ ਪ੍ਰਕਾਸ਼, ਸ਼੍ਰੀ ਪਰਵੀਨ ਕੁਮਾਰ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਟ੍ਰੇਨਿੰਗ ਸਮਾਪਤੀ ਦੇ ਸਮੇਂ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਟ੍ਰੇਨਿੰਗ ਕਿੱਟ ਦਿੱਤੀ ਗਈ। (ਪ੍ਰੋਜੈਕਟ ਕੋਆਰਡੀਨੇਟਰ ) ਜਸਵੀਰ ਸਿੰਘ ਨੇ ਦੱਸਿਆ ਕਿ ਸਕੂਲ ਹਾਈਜੀਨ ਪ੍ਰੋਗਰਾਮ ਜੋ ਬੱਚਿਆ ਨੂੰ ਪੰਜਾਬੀ ਭਾਸ਼ਾ ਵਿਚ ਹੀ ਸਿਖਾਇਆ ਜਾਵੇਗਾ ਹਫ਼ਤੇ ਵਿਚ ਇਕ ਵਾਰ ਸਾਰੇ ਸਕੂਲਾਂ ਵਿਚ  ਸਕੂਲ  ਹਾਈਜੀਨ ਪ੍ਰੋਗਰਾਮ ਦੇ ਬਾਰੇ ਦੱਸਿਆ ਜਾਵੇਗਾ।

About The Author

You may have missed