ਆਪ ਦੀ ਸਰਕਾਰ ਆਪ ਦੇ ਦੁਆਰ ਵਿਖੇ ਲੱਗਣ ਵਾਲੇ ਕੈਂਪਾਂ ਦਾ ਫਾਜ਼ਿਲਕਾ ਉਪਮੰਡਲ ਦੇ ਕੈਂਪਾਂ ਦਾ ਸ਼ਡਿਊਲ ਜਾਰੀ

ਫਾਜ਼ਿਲਕਾ , 23 ਫਰਵਰੀ | ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਦੀ ਸਰਕਾਰ ਆਪ ਤੇ ਦੁਆਰ ਮੁਹਿੰਮ ਦੇ ਤਹਿਤ ਲੱਗ ਰਹੇ ਲੋਕ ਸੁਵਿਧਾ ਕੈਂਪਾਂ ਦੀ ਲੜੀ ਵਿੱਚ ਫਾਜ਼ਿਲਕਾ ਉਪਮੰਡਲ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੱਗਣ ਵਾਲੇ ਕੈਂਪਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 26 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਟਾਹਲੀ ਵਾਲਾ ਬੋਦਲਾ ਵਿਖੇ ਕੈਂਪ ਲੱਗੇਗਾ ਜਿੱਥੇ ਟਾਹਲੀ ਵਾਲਾ ਬੋਦਲਾ ਅਤੇ ਢਾਣੀ ਕਾਹਣਾ ਰਾਮ ਦੇ ਲੋਕ ਸਰਕਾਰੀ ਸੁਵਿਧਾਵਾਂ ਲੈਣ ਲਈ ਪਹੁੰਚ ਕਰ ਸਕਦੇ ਹਨ। ਇਸੇ ਦਿਨ ਸਵੇਰੇ 10 ਵਜੇ ਪਿੰਡ ਚੱਕ ਡੱਬ ਵਾਲਾ ਵਿਖੇ ਕੈਂਪ ਲੱਗੇਗਾ ਜਿੱਥੇ ਚੱਕ ਡੱਬ ਵਾਲਾ ਅਤੇ ਚੱਕ ਬਨ ਵਾਲਾ ਦੇ ਲੋਕ ਪਹੁੰਚ ਕਰ ਸਕਦੇ ਹਨ। 26 ਫਰਵਰੀ ਨੂੰ ਹੀ ਬਾਅਦ ਦੁਪਹਿਰ 2 ਵਜੇ ਪਿੰਡ ਖਿਉ ਵਾਲਾ ਵਿਖੇ ਕੈਂਪ ਲੱਗੇਗਾ ਜਿੱਥੇ ਚਾਹਲਾਂ, ਖਿਓ ਵਾਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲੋਕ ਸਰਕਾਰੀ ਸੇਵਾਵਾਂ ਲਈ ਪਹੁੰਚ ਕਰ ਸਕਦੇ ਹਨ। ਇਸੇ ਤਰਾਂ ਬਾਅਦ ਦੁਪਹਿਰ 2 ਵਜੇ ਪਿੰਡ ਮੁਰਾਦ ਵਾਲਾ ਦਲ ਸਿੰਘ ਵਿਖੇ ਵੀ ਲੋਕ ਸੁਵਿਧਾ ਕੈਂਪ ਲੱਗੇਗਾ। 27 ਫਰਵਰੀ ਨੂੰ ਸਵੇਰੇ 10 ਵਜੇ ਜੋੜਕੀ ਅੰਧੇ ਵਾਲੀ ਵਿਖੇ ਲੱਗਣ ਵਾਲੇ ਕੈਂਪ ਵਿੱਚ ਜੌੜਕੀ ਅੰਧੇ ਵਾਲੀ ਅਤੇ ਚਿਮਣੇ ਵਾਲਾ ਦੇ ਲੋਕ ਪਹੁੰਚ ਸਕਦੇ ਹਨ। ਇਸੇ ਦਿਨ ਸਵੇਰੇ 10 ਵਜੇ ਸਜਰਾਣਾ ਦੇ ਕੈਂਪ ਵਿੱਚ ਪਿੰਡ ਸਜਰਾਣਾ ਤੋਂ ਇਲਾਵਾ ਢਾਣੀ ਕੋਟੂ ਰਾਮ, ਮਾਛੀਰਾਮ ਲਹੌਰੀਆ, ਢਾਣੀ ਜਨਤਾ ਨਗਰ, ਢਾਣੀ ਕਾਹਨਾ ਰਾਮ ਦੇ ਲੋਕ ਪਹੁੰਚ ਕਰ ਸਕਦੇ ਹਨ। 27 ਫਰਵਰੀ ਨੂੰ ਹੀ ਬਾਅਦ ਦੁਪਹਿਰ 2 ਵਜੇ ਬੱਗੇਵਾਲਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਬੱਗੇ ਵਾਲਾ ਤੋਂ ਇਲਾਵਾ ਸ਼ਾਮਾਂ ਖਾਣ ਕਾ ਉਰਫ ਫਰਮਾਂ ਵਾਲੀ ਦੇ ਲੋਕ ਪਹੁੰਚ ਕਰ ਸਕਦੇ ਹਨ। 27 ਫਰਵਰੀ ਨੂੰ ਹੀ ਬਾਅਦ ਦੁਪਹਿਰ 2 ਵਜੇ ਡੱਬ ਵਾਲਾ ਕਲਾਂ ਵਿਖੇ ਵੀ ਲੋਕ ਸੁਵਿਧਾ ਕੈਂਪ ਲੱਗੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਮੌਕੇ ਤੇ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਦੀਆਂ ਸੁਵਿਧਾਵਾਂ ਦਾ ਲਾਭ ਲੈਣ।
ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

About The Author