ਦਸੂਹਾ ਹਲਕੇ ਵਿਚ ਪੰਜਵੇਂ ਬਹੁਮੰਤਵੀ ਖੇਡ ਪਾਰਕ ਦਾ ਹੋਇਆ ਉਦਘਾਟਨ

ਹੁਸ਼ਿਆਰਪੁਰ , 30 ਜਨਵਰੀ | ਦਸੂਹਾ ਦੇ ਪਿੰਡ ਬੰਗਾਲੀਪੁਰ ਵਿਖੇ ਨਵੇਂ ਬਣੇ ਖੇਡ ਪਾਰਕ, ਵਾਲੀਬਾਲ ਮੈਦਾਨ ਅਤੇ ਓਪਨ ਜਿੰਮ ਦਾ ਉਦਘਾਟਨ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਚ ਕੀਤਾ ਗਿਆ। ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਇਸ ਖੇਡ ਮੈਦਾਨ ‘ਤੇ ਕਰੀਬ 8 ਲੱਖ ਖ਼ਰਚ ਕੀਤਾ ਗਿਆ ਹੈ। ਇਸ ਵਿਚ ਵਾਲੀਬਾਲ ਦਾ ਖੇਡ ਮੈਦਾਨ ,ਸੈਰ ਕਰਨ ਨੂੰ ਪਾਰਕ ਟਰੈਕ ਅਤੇ ਬੱਚਿਆਂ ਵਾਸਤੇ ਝੂਲੇ,ਨੋਜਵਾਨਾ ਵਾਸਤੇ ਓਪਨ ਜਿੰਮ ਬਣਾਇਆ ਗਿਆ ਹੈ ਅਤੇ ਦਸੂਹਾ ਹਲਕੇ ਵਿਚ ਇਹ ਪੰਜਵਾਂ ਖੇਡ ਪਾਰਕ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਕ ਵੀ ਤਿਆਰ ਹੋ ਰਹੇ ਹਨ, ਜੋ ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਤਾਂ ਜੋ ਇਹਨਾਂ ਖੇਡ ਮੈਦਾਨਾਂ ਚ ਖੇਡਣ ਨਾਲ ਨੋਜਵਾਨ ਨਸ਼ਿਆਂ ਤੋਂ ਦੂਰ ਰਹਿਣ। ਇਸ ਮੌਕੇ ਸਮੂਹ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕੋਈ ਸਰਕਾਰ ਗਲੀਆਂ-ਨਾਲ਼ੀਆਂ ਤੋਂ ਹੱਟ ਕੇ ਕੰਮ ਕਰ ਰਹੀ ਹੈ ਅਤੇ ਇਸ ਪਾਰਕ ਦੇ ਬਨਣ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਇਸ ਮੌਕੇ ਬੀ ਡੀ ਪੀ ੳ ਧਨਵੰਤ ਸਿੰਘ ਰੰਧਾਵਾ. ਸਰਪੰਚ ਅਮਰਜੀਤ ਕੌਰ, ਹੈਪੀ ਬੰਗਾਲੀਪੁਰ, ਬਲਕਾਰ ਸਿੰਘ ਸਾਬਕਾ ਚੇਅਰਮੈਨ, ਕਾਲੀ ਬੰਗਾਲੀਪੁਰ, ਗੁਰਪ੍ਰੀਤ ਲਵਲੀ,ਕੇਪੀ ਸੰਧੂ, ਮਨਸ਼ਾ ਸਿੰਘ, ਸੰਦੀਪ ਸਿੰਘ ਢਿਲੋਂ, ਗਗਨ ਚੀਮਾ ਤੇ ਹੋਰ ਹਾਜ਼ਰ ਸਨ।

About The Author

You may have missed

error: Content is protected !!