ਨਾਸਾ ਅਰਥਡਾਟਾ ’ਚ ਛਪਿਆ ਭਾਰਤਵੰਸ਼ੀ ਵਿਗਿਆਨੀ ਰਾਹੁਲ ਰਾਮਚੰਦਰਨ ਦਾ ਲੇਖ, ਕਿਹਾ- ਇਹ ਬੜੇ ਸਨਮਾਨ ਦੀ ਗੱਲ

ਵਾਸ਼ਿੰਗਟਨ , 12 ਫਰਵਰੀ । ਭਾਰਤਵੰਸ਼ੀ ਵਿਗਿਆਨੀ ਰਾਹੁਲ ਰਾਮਚੰਦਰਨ ਦਾ ਲੇਖ ਨਾਸਾ ਅਰਥਡਾਟਾ ’ਚ ਪ੍ਰਕਾਸ਼ਿਤ ਹੋਇਆ ਹੈ। ‘ਫਰਾਮ ਪੇਟਾਬਾਈਟਸ ਟੂ ਇਨਸਾਈਟਸ : ਟੈਕਲਿੰਗ ਅਰਥ ਸਾਇੰਸ’ ਸਿਰਲੇਖ ਵਾਲਾ ਲੇਖ ਡਾਟਾ ਵਾਲਿਊਮ ਵਧਣ ਕਾਰਨ ਧਰਤੀ ਵਿਗਿਆਨ ਦੀ ਸਕੈਲਿੰਗ ’ਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਦੱਸਦਾ ਹੈ। ਇਸ ’ਚ ਵਿਗਿਆਨ ’ਚ ਸਕੈਲ ਦੇ ਮੁੱਦੇ ’ਤੇ ਚਰਚਾ ਕੀਤੀ ਗਈ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਹਾਲਾਂਕਿ ਮੂਲ ਰੂਪ ’ਚ ਇਹ ਲੇਖ ਨਾਮੀ ਅਮਰੀਕੀ ਜੀਓਫਿਜ਼ੀਕਲ ਯੂਨੀਅਨ (ਏਜੀਯੂ) ਦੇ ਸਾਲਾਨਾ ਗ੍ਰੇਗ ਲੇਪਟਾਪ ਭਾਸ਼ਣ ਦੀ ਪੇਸ਼ਕਾਰੀ ਦੇ ਰੂਪ ’ਚ ਤਿਆਰ ਕੀਤਾ ਗਿਆ ਸੀ ਪਰ ਪਰਿਵਾਰ ’ਚ ਗੰਭੀਰ ਸਿਹਤ ਸਮੱਸਿਆਵਾਂ ਕਾਰਨ ਰਾਮਚੰਦਰਨ ਏਜੀਯੂ ’ਚ ਸ਼ਾਮਲ ਹੋਣ ਤੋਂ ਅਸਮਰੱਥ ਸਨ। ਇਸ ਕਾਰਨ ਉਨ੍ਹਾਂ ਨੇ ਭਾਸ਼ਣ ਨੂੰ ਲੇਖ ’ਚ ਬਦਲ ਦਿੱਤਾ। ਰਾਮਚੰਦਰਨ ਨੇ ਕਿਹਾ ਕਿ ਇਹ ਬੜੇ ਸਨਮਾਨ ਦੀ ਗੱਲ ਹੈ ਕਿ ਮੈਨੂੰ ਏਜੀਯੂ 2023 ’ਚ ਲੇਪਟਾਖ ਭਾਸ਼ਣ ਦੇਣ ਲਈ ਨਾਮਜ਼ਦ ਕੀਤਾ ਗਿਆ ਤੇ ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ।

About The Author

error: Content is protected !!