ਲੁਧਿਆਣਾ ਪੁਲਿਸ ਨੇ ਫੜੇ ਪੜ੍ਹੇ-ਲਿਖੇ ਚੋਰ, ਜਲਦੀ ਅਮੀਰ ਬਣਨ ਲਈ ਕਜ਼ਨ ਭਰਾਵਾਂ ਨੇ ਬਣਾਇਆ ਸੀ ਗੈਂਗ

ਲੁਧਿਆਣਾ, 28 ਫਰਵਰੀ | ਥਾਣਾ ਜਮਾਲਪੁਰ ਅਧੀਨ ਮੁੰਡੀਆਂ ਕਲਾਂ ਚੌਕੀ ਦੀ ਪੁਲਿਸ ਨੇ ਇਕ ਅਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਮੈਂਬਰ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਇਨ੍ਹਾਂ ਵੱਲੋਂ ਪੜ੍ਹਾਈ ਕਰਦਿਆਂ ਹੀ ਪੈਸਿਆਂ ਦੇ ਲਾਲਚ ਵਿਚ ਤੇ ਜਲਦੀ ਅਮੀਰ ਬਣਨ ਦੀ ਲਾਲਸਾ ਵਿਚ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਪੁਲਿਸ ਨੇ ਮਾਮਲੇ ਵਿਚ ਇਨ੍ਹਾਂ ਪਾਸੋਂ ਚੋਰੀ ਦਾ ਸਾਮਾਨ ਖਰੀਦਣ ਵਾਲੇ ਕਬਾੜੀਏ ਨੂੰ ਹਾਲੇ ਕਾਬੂ ਨਹੀਂ ਕੀਤਾ ਹੈ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ।

ਏਸੀਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਰੋਪੀਆਂ ਪਾਸੋਂ ਕੁੱਲ 7 ਮੋਟਰਸਾਈਕਲ, 5 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਮਾਮਲੇ ਵਿਚ 2 ਆਰੋਪੀ ਹਾਲੇ ਫਰਾਰ ਹਨ। ਇਨ੍ਹਾਂ ਪਾਸੋਂ ਇਲਾਕਿਆਂ ਵਿਚ ਖੜ੍ਹੇ ਵ੍ਹੀਕਲਾਂ ਉਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਮੌਕਾ ਪਾ ਕੇ ਵ੍ਹੀਕਲ ਚੋਰੀ ਕਰਕੇ ਲੈ ਜਾਂਦੇ ਸਨ ਅਤੇ ਕਬਾੜੀਏ ਕੋਲ 6 ਤੋਂ 8 ਹਜ਼ਾਰ ਰੁਪਏ ਵਿਚ ਵੇਚ ਦਿੰਦੇ ਸਨ। ਇਸ ਮਾਮਲੇ ਵਿਚ ਕਬਾੜੀਆ ਅਤੇ ਉਸ ਦਾ ਇਕ ਹੋਰ ਸਾਥੀ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਹ ਰਾਹਗੀਰਾਂ ਪਾਸੋਂ ਡਰਾ-ਧਮਕਾ ਕੇ ਮੋਬਾਇਲ ਖੋਹ ਲੈਂਦੇ ਸਨ। ਮਾਮਲੇ ਦੀ ਜਾਂਚ ਜਾਰੀ ਹੈ। ਸ਼ੁਰੂਆਤੀ ਜਾਂਚ ਦੌਰਾਨ ਇਨ੍ਹਾਂ ਨੇ ਲਗਭਗ 50 ਵਾਰਦਾਤਾਂ ਮੰਨੀਆਂ ਹਨ।

About The Author

You may have missed

error: Content is protected !!