ਭਾਰਤ ਨੇ ਇੰਗਲੈਡ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤਿਆ ਚੌਥਾ ਟੈਸਟ ਮੈਚ, 3-1 ਨਾਲ ਸੀਰੀਜ਼ ‘ਤੇ ਕੀਤਾ ਕਬਜ਼ਾ

ਨਵੀਂ ਦਿੱਲੀ, 26 ਫਰਵਰੀ | ਰਾਂਚੀ ਵਿਚ ਖੇਡੇ ਗਏ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ਵਿਚ ਸ਼ੁਭਮਨ ਗਿੱਲ ਤੇ ਧਰੁਵ ਜੁਰੇਲ ਦੀ ਜੋੜੀ ਨੇ ਅਹਿਮ ਯੋਗਦਾਨ ਦਿੱਤਾ। ਦੋਵਾਂ ਨੇ ਮੁਸ਼ਕਲ ਵਿਚ ਫਸੀ ਟੀਮ ਇੰਡੀਆ ਨੂੰ ਜਿੱਤ ਦਿਵਾਈ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 120 ਸਕੋਰਾਂ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਇਥੋਂ ਗਿੱਲ ਅਤੇ ਜੁਰੇਲ ਨੇ 72 ਦੌੜਾਂ ਦੀ ਨਾਬਾਦ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਰਜ ਕਰਵਾਈ। ਦੂਜੀ ਪਾਰੀ ਵਿਚ ਗਿੱਲ ਨੇ ਨਾਬਾਦ 52 ਦੌੜਾਂ ਤੇ ਜੁਰੇਲ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ।

IND Vs ENG, 4th Test, Day 4 Live: Shubman Gill, Dhruv Jurel Star As India Beat England By 5 Wickets In Ranchi, Seal Series

ਇਸ ਜਿੱਤ ਨਾਲ ਭਾਰਤ ਨੇ 3-1 ਨਾਲ ਬੜ੍ਹਤ ਬਣਾਉਂਦੇ ਹੋਏ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਦੂਜੀ ਪਾਰੀ ਵਿਚ ਅਰਧ ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਧਰੁਵ ਜੁਰੇਲ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਗਿੱਲ ਤੇ ਜੁਰੇਲ ਵਿਚਾਲੇ ਨਾਬਾਦ 72 ਦੌੜਾਂ ਦੀ ਸਾਂਝੇਦਾਰੀ ਹੋਈ।

ਟੀਮ ਇੰਡੀਆ ਨੇ 40-0 ਦੇ ਸਕੋਰ ਤੋਂ ਚੌਥੇ ਦਿਨ ਆਪਣੀ ਦੂਜੀ ਪਾਰੀ ਅੱਗੇ ਵਧਾਈ। ਇਸ ਤੋਂ ਪਹਿਲਾਂ ਇੰਗਲਿਸ਼ ਟੀਮ ਤੀਜੇ ਦਿਨ ਦੇ ਤੀਜੇ ਸੈਸ਼ਨ ਵਿਚ ਦੂਜੀ ਪਾਰੀ ਵਿਚ 145 ਦੌੜਾਂ ‘ਤੇ ਆਲਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ ਦੇ 46 ਦੌੜਾਂ ਦੀ ਲੀਡ ਦੇ ਆਧਾਰ ‘ਤੇ ਭਾਰਤ ਨੂੰ 192 ਦੌੜਾਂ ਦਾ ਟੀਚਾ ਮਿਲਿਆ।

Ranchi: India's batters Shubman Gill and Dhruv Jurel celebrate after India won the fourth Test cricket match against England, in Ranchi, Monday, Feb. 26, 2024. (PTI Photo/Vijay Verma)

 

About The Author

You may have missed