ਭਾਰਤ ਬਨਾਮ ਇੰਗਲੈਂਡ ਦੂਜਾ ਟੈਸਟ ਮੈਚ ਭਾਰਤ ਜਿੱਤਿਆ; 106 ਦੌੜਾਂ ਨਾਲ ਦਿਤੀ ਮਾਤ

ਭਾਰਤ , 5 ਫਰਵਰੀ | ਵਿਸ਼ਾਖਾਪਟਨਮ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਕੇ ਦੂਜਾ ਟੈਸਟ ਜਿੱਤ ਲਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਨੇ ਇੰਗਲੈਂਡ ਨੂੰ 399 ਦੌੜਾਂ ਦਾ ਟੀਚਾ ਦਿਤਾ ਸੀ। ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਟੀਮ ਦੂਜੀ ਪਾਰੀ ‘ਚ 292 ਦੌੜਾਂ ‘ਤੇ ਆਊਟ ਹੋ ਗਈ।

ਭਾਰਤ ਲਈ ਦੂਜੀ ਪਾਰੀ ਵਿਚ ਬੁਮਰਾਹ ਨੇ 3 ਅਤੇ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ, ਅਕਸ਼ਰ ਪਟੇਲ ਅਤੇ ਮੁਕੇਸ਼ ਕੁਮਾਰ ਨੂੰ ਇਕ-ਇਕ ਵਿਕਟ ਮਿਲੀ। ਇਸ ਦੇ ਨਾਲ ਹੀ ਇੰਗਲੈਂਡ ਲਈ ਦੂਜੀ ਪਾਰੀ ਵਿਚ ਜੈਕ ਕ੍ਰਾਲੀ ਨੇ ਸੱਭ ਤੋਂ ਵੱਧ 73 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਨੇ ਪਹਿਲੀ ਪਾਰੀ ਵਿਚ 396 ਦੌੜਾਂ ਬਣਾਈਆਂ ਸਨ ਜਿਸ ਵਿਚ ਯਸ਼ਸਵੀ ਜੈਸਵਾਲ ਨੇ 209 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

ਦੂਜੀ ਪਾਰੀ ਵਿਚ ਭਾਰਤ ਨੇ 255 ਦੌੜਾਂ ਬਣਾਈਆਂ। ਇੰਗਲੈਂਡ ਦੀ ਪਹਿਲੀ ਪਾਰੀ 253 ਦੌੜਾਂ ‘ਤੇ ਆਲ ਆਊਟ ਹੋ ਗਈ ਸੀ। ਭਾਰਤ ਕੋਲ ਪਹਿਲੀ ਪਾਰੀ ਦੇ ਆਧਾਰ ‘ਤੇ 143 ਦੌੜਾਂ ਦੀ ਬੜ੍ਹਤ ਸੀ।

About The Author

error: Content is protected !!