ਬ੍ਰਿਟੇਨ ’ਚ ਕੰਪਨੀਆਂ ਨੂੰ ਰਾਸ ਆਇਆ ‘ਫੋਰ ਡੇਅ ਵੀਕ’, ਕਰਮਚਾਰੀ ਦੇਣ ਲੱਗੇ 100 ਪ੍ਰਤੀਸ਼ਤ ਆਉਟਪੁੱਟ

ਬਰਤਾਨੀਆ , 23 ਫਰਵਰੀ | ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਚਾਰ-ਦਿਨਾਂ ਕੰਮ ਹਫਤਾ ਪ੍ਰੀਖਣ (ਫੋਰ ਡੇਅ ਵੀਕ ਐਕਸਪੈਰੀਮੈਂਟ) ਵਿਚ ਹਿੱਸਾ ਲੈਣ ਵਾਲੀਆਂ ਬ੍ਰਿਟੇਨ ਦੀਆਂ ਜ਼ਿਆਦਾਤਰ ਕੰਪਨੀਆਂ ਨੂੰ ਇਹ ਨੀਤੀ ਰਾਸ ਆ ਗਈ ਹੈ। ਇਨ੍ਹਾਂ ਕੰਪਨੀਆਂ ਨੇ ਫੋਰ ਡੇਅ ਵੀਕ ਦੀ ਨੀਤੀ ਨੂੰ ਸਥਾਈ ਬਣਾ ਦਿੱਤਾ ਹੈ।

2022 ’ਚ 6 ਮਹੀਨੇ ਯੂ.ਕੇ ਪਾਇਲਟ ਪ੍ਰੋਜੈਕਟ ਵਿਚ ਹਿੱਸਾ ਲੈਣ ਵਾਲੇ 61 ਸੰਗਠਨਾਂ ਵਿਚੋਂ 54 ਭਾਵ 89 ਪ੍ਰਤੀਸ਼ਤ ਨੇ ਇਕ ਸਾਲ ਬਾਅਦ ਵੀ ਫੋਰ ਡੇਅ ਵੀਕ ਦੀ ਨੀਤੀ ਨੂੰ ਜਾਰੀ ਰੱਖਿਆ ਹੈ। ਰਿਪੋਰਟ ਵਿਚ ਪਾਇਆ ਗਿਆ ਕਿ ਅੱਧੇ ਤੋਂ ਵੱਧ 55 ਪ੍ਰਤੀਸ਼ਤ ਪ੍ਰੋਜੈਕਟ ਮੈਨੇਜਰਾਂ ਅਤੇ ਸੀ.ਈ.ਓ. ਨੇ ਕਿਹਾ ਕਿ ਫੋਰ ਡੇਅ ਵੀਕ ਤਹਿਤ ਕਰਮਚਾਰੀਆਂ ਨੇ ਆਪਣੇ 80% ਸਮੇਂ ਵਿਚ ਆਪਣੇ ਆਉਟਪੁੱਟ ਦਾ 100% ਕੰਮ ਕੀਤਾ ਹੈ, ਜਿਸਦਾ ਉਨ੍ਹਾਂ ਦੇ ਸੰਗਠਨ ’ਤੇ ਹਾਂਪੱਖੀ ਪ੍ਰਭਾਵ ਪਿਆ ਸੀ, ਜਦਕਿ 50 ਫੀਸਦੀ ਨੇ ਪਾਇਆ ਕਿ ਇਸ ਨਾਲ ਕਰਮਚਾਰੀ ਆਉਟਪੁੱਟ ਘੱਟ ਗਿਆ ਹੈ, 32 ਫੀਸਦੀ ਨੇ ਕਿਹਾ ਕਿ ਇਸ ਨਾਲ ਨੌਕਰੀ ਦੀ ਭਰਤੀ ਵਿਚ ਸੁਧਾਰ ਹੋਇਆ ਹੈ।

ਅਮਰੀਕਾ ’ਚ 90 ਯੂਨੀਵਰਸਿਟੀਆਂ ਦੇ ਭਾਰਤੀ ਵਿਦਿਆਰਥੀਆਂ ਨਾਲ ਭਾਰਤੀ ਦੂਤਘਰ ਨੇ ਕੀਤੀ ਵਰਚੁਅਲ ਗੱਲਬਾਤ, ਸੰਪਰਕ ਵਿਚ ਰਹਿਣ ਲਈ ਕਿਹਾ ਹੈ।

About The Author

You may have missed