ਕਿਸਾਨ ਸੜਕਾਂ ’ਤੇ : ਯੂਰਪੀਅਨ ਯੂਨੀਅਨ ਦੇ ਮੁੱਖ ਦਫ਼ਤਰ ਵਿਖੇ ਵੀ ਦਿਸਿਆ ਦਿੱਲੀ ਦੀ ‘ਸਰਹੱਦ’ ਵਾਂਗ ਨਜ਼ਾਰਾ

Farmers rally towards the European Parliament offices in Madrid, Spain, Monday, Feb. 26, 2024. (AP Photo/Bernat Armangue)

ਬ੍ਰਸੇਲ੍ਜ਼ , 27 ਫਰਵਰੀ । ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਭਾਰਤ ਦੀ ਰਾਜਧਾਨੀ ਦਿੱਲੀ ਦੀ ਸਰਹੱਦ ’ਤੇ ਜੋ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਉਹੀ ਨਜ਼ਾਰਾ ਯੂਰਪੀਅਨ ਯੂਨੀਅਨ (ਈ. ਯੂ.) ਦੇ ਮੁੱਖ ਦਫ਼ਤਰ ਵਿਖੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਨੌਕਰਸ਼ਾਹੀ ਅਤੇ ਸਸਤੇ ਦਰਾਮਦ ਉਤਪਾਦਾਂ ਦੀ ਮੁਕਾਬਲੇਬਾਜ਼ੀ ਤੋਂ ਨਾਰਾਜ਼ ਕਿਸਾਨ ਤਾਜ਼ਾ ਸ਼ਕਤੀ ਪ੍ਰਦਰਸ਼ਨ ਲਈ ਸੈਂਕੜੇ ਟ੍ਰੈਕਟਰ ਲੈ ਕੇ ਬ੍ਰਸੇਲਜ਼ ਪਹੁੰਚ ਗਏ, ਜਿਥੇ ਸਥਿਤ ਯੂਰਪੀਅਨ ਯੂਨੀਅਨ ਦੇ ਮੁੱਖ ਦਫ਼ਤਰ ’ਚ ਇਸ ਦੇ ਮੈਂਬਰ ਦੇਸ਼ਾਂ ਦੇ ਖੇਤੀਬਾੜੀ ਮੰਤਰੀ ਮੀਟਿੰਗ ਲਈ ਇਕੱਠੇ ਹੋ ਰਹੇ ਸਨ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਸੋਮਵਾਰ ਨੂੰ ਈ.ਯੂ. ਮੁੱਖ ਦਫ਼ਤਰ ਨੂੰ ਕੰਕਰੀਟ ਦੇ ਬੈਰੀਕੇਡਸ ਅਤੇ ਕੰਡਿਆਲੀ ਤਾਰ ਨਾਲ ਘੇਰ ਲਿਆ ਗਿਆ। ਯੂਰਪੀਅਨ ਕੌਂਸਲ ਦੀ ਇਮਾਰਤ ਦੇ ਮੁੱਖ ਪ੍ਰਵੇਸ਼ ਸਥਾਨਾਂ ’ਤੇ ਲਗਾਏ ਗਏ ਬੈਰੀਕੇਡਾਂ ਨੇੜੇ ਦੰਗਾ ਰੋਕੂ ਪੁਲਸ ਨੇ ਗਸ਼ਤ ਜਾਰੀ ਰੱਖੀ। ਮੁੱਖ ਦਫ਼ਤਰ ਵਿਚ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਦੇ ਖੇਤੀਬਾੜੀ ਮੰਤਰੀ ਇਕੱਠੇ ਹੋ ਰਹੇ ਸਨ।

ਝੰਡਿਆਂ ਅਤੇ ਬੈਨਰਾਂ ਨਾਲ ਸਜੇ ਸੈਂਕੜੇ ਟਰੈਕਟਰ ਕਤਾਰਾਂ ’ਚ ਖੜ੍ਹੇ ਸਨ, ਜਿਸ ਨਾਲ ਸ਼ਹਿਰ ਦੀ ਆਵਾਜਾਈ ਵਿਚ ਵਿਘਨ ਪਿਆ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਖੇਤੀ, ਇਕ ਬੱਚੇ ਦੇ ਰੂਪ ਵਿਚ ਤੁਸੀਂ ਇਸ ਦਾ ਸੁਪਨਾ ਦੇਖਦੇ ਹੋ ਪਰ ਇਕ ਬਾਲਗ ਵਜੋਂ ਤੁਸੀਂ ਇਸ ਦੇ ਕਾਰਨ ਮਰ ਜਾਂਦੇ ਹੋ।’ ਕਿਸਾਨਾਂ ਨੇ ਯੂਰਪੀਅਨ ਕੌਂਸਲ ਦੀ ਇਮਾਰਤ ਤੋਂ ਕੁਝ ਸੌ ਮੀਟਰ ਦੀ ਦੂਰੀ ’ਤੇ ਟਰਾਲੇ ’ਚ ਲੱਦੇ ਟਾਇਰਾਂ ਨੂੰ ਸੁੱਟ ਦਿੱਤਾ ਪਰ ਪੁਲਸ ਨੇ ਕਿਸਾਨਾਂ ਵੱਲੋਂ ਟਾਇਰਾਂ ਦੇ ਢੇਰ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਪਾਣੀ ਦੀ ਵਾਛੜ ਕਰ ਦਿੱਤੀ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਅਜਿਹਾ ਹੀ ਇਕ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ, ਜਦੋਂ ਕਿਸਾਨਾਂ ਨੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦੇ ਇਕ ਸੰਮੇਲਨ ਨੇੜੇ ਘਾਹ ਨੂੰ ਸਾੜ ਦਿੱਤਾ ਅਤੇ ਪੁਲਸ ’ਤੇ ਅੰਡੇ ਅਤੇ ਪਟਾਕੇ ਸੁੱਟੇ ਸਨ। ਉੱਤਰੀ ਬੈਲਜੀਅਮ ਦੇ ਗੇਂਟ ਖੇਤਰ ਦੇ ਇਕ ਕਿਸਾਨ ਮੈਰੀਕੇ ਵੈਨ ਡੀ ਵਿਵੇਰੇ ਨੇ ਕਿਹਾ, ‘ਸਾਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।’

About The Author

error: Content is protected !!