ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਮਾਰਵਲਸ ਕਾਨਵੈਂਟ ਸਕੂਲ ਘੁਬਾਇਆ ਦੇ ਸਲਾਨਾ ਪ੍ਰੋਗਰਾਮ ਵਿਚ ਕੀਤੀ ਸ਼ਿਰਕਤ ਬਚਿਆਂ ਅੰਦਰ ਹੁਨਰ ਦੀ ਨਹੀਂ ਕੋਈ ਕਮੀ, ਬਸ ਲੋੜ ਹੈ ਪਹਿਚਾਣਨ ਤੇ ਨਿਖਾਰਨ ਦੀ-ਡਿਪਟੀ ਕਮਿਸ਼ਨਰ ਬਚਿਆਂ ਵੱਲੋਂ ਦਿੱਤੀਆਂ ਗਈਆਂ ਸਭਿਆਚਾਰਕ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ

ਫਾਜ਼ਿਲਕਾ , 6 ਜਨਵਰੀ | ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਮਾਰਵਲਸ ਕਾਨਵੈਂਟ ਸਕੂਲਘੁਬਾਇਆ ਦੇ ਸਲਾਨਾ ਪ੍ਰੋਗਰਾਮ ਵਿਖੇ ਮੁਖ ਮਹਿਮਾਨ ਵਜੋ ਸਿਰਕਤ ਕੀਤੀ। ਸਕੂਲ ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਅਤੇ ਬਚਿਆਂ ਵੱਲੋਂ ਡਿਪਟੀ ਕਮਿਸ਼ਨਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਚਿਆਂਅੰਦਰ ਹੁਨਰ ਦੀ ਕਮੀ ਨਹੀਂ ਉਨ੍ਹਾਂ ਕਿਹਾ ਕਿ ਬਸ ਲੋੜ ਹੈ ਹੁਨਰ ਨੂੰ ਪਹਿਚਾਣਨਦੀ ਤੇ ਨਿਖਾਰਨ ਦੀ ਜਿਸ ਤੋਂ ਬਾਅਦ ਤਰੱਕੀ ਦੇ ਰਾਹ ਆਪਣੇਆਪ ਖੁਲ ਜਾਂਦੇਹਨ ਉਨ੍ਹਾਂ ਕਿਹਾ ਕਿ ਬਚੇ ਸਾਡੇ ਦੇਸ਼ ਦਾ ਭਵਿੱਖ ਹਨ, ਇਨ੍ਹਾਂ ਨੂੰ ਸਹੀ ਦਿਸ਼ਾਦਿਖਾਉਣਾ ਸਾਡਾ ਫਰਜ ਹੈ ਉਨ੍ਹਾਂ ਕਿਹਾ ਕਿ ਮਿਹਨਤ ਤੇ ਹੌਂਸਲੇ ਨਾਲ ਕਿਸੇ ਟੀਚੇ ਨੂੰਪ੍ਰਾਪਤ ਕੀਤਾ ਜਾ ਸਕਦਾ ਹੈ

ਉਨ੍ਹਾਂ ਸਕੂਲ ਇੰਚਾਰਜ, ਸਟਾਫ ਅਤੇ ਬਚਿਆਂ ਨੂੰ ਸਲਾਨਾ ਪ੍ਰੋਗਰਾਮ ਦੀਵਧਾਈ ਵੀ ਦਿੱਤੀ ਅਤੇ ਸ਼ਾਨਦਾਰ ਪ੍ਰੋਗਰਾਮ ਉਲੀਕਣ *ਤੇ ਧੰਨਵਾਦ ਵੀ ਪ੍ਰਗਟਕੀਤਾ ਇਸ ਮੌਕੇ ਸਕੂਲ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾਗਿਆ ਸਕੂਲ ਦੇ ਬੱਚਿਆ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਦੇਰੂਪ ਵਿਚ ਆਪਣੇ ਹੁਨਰ ਨੂੰ ਦਿਖਾਉਂਦੀਆਂ ਪੇਸ਼ਕਾਰੀ ਕੀਤੀਆਂ ਗਈਆਂ

About The Author

error: Content is protected !!