ਕੈਨੇਡਾ ਦੇ ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵੱਲੋਂ ਪਾਲੀ ਭੁਪਿੰਦਰ ਨੂੰ ‘ਭਾਰਤੀ ਸੰਗੀਤ ਨਾਟਕ ਅਕੈਡਮੀ ਐਵਾਰਡ 2023’ ਮਿਲਣ ‘ਤੇ ਵਧਾਈਆਂ

ਟੋਰਾਂਟੋ , 29 ਫਰਵਰੀ । ਪੰਜਾਬੀ ਰੰਗ ਮੰਚ ਲਈ ਇਹ ਇਕ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੰਗੀਤ ਨਾਟਕ ਅਕਾਡਮੀ ਐਵਾਰਡ 2023 ਪੰਜਾਬੀ ਰੰਗ ਮੰਚ ਦੇ ਵੱਡੇ ਨਾਟਕਕਾਰ ਡਾ. ਪਾਲੀ ਭੁਪਿੰਦਰ ਦੀ ਝੋਲੀ ਪਿਆ।ਪਾਲੀ ਭੁਪਿੰਦਰ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਉਹਨਾ ਨੇ ਹੁਣ ਤੱਕ ਬਹੁਤ ਸਾਰੇ ਨਾਟਕ ਲਿਖੇ ਤੇ ਦੇਸ਼ਾਂ ਵਿਦੇਸ਼ਾਂ ਵਿਚ ਖੇਡੇ। ਸਾਡੇ ਨਾਲ ਗੱਲਬਾਤ ਕਰਦੇ ਪੰਜਾਬੀ ਆਰਟਸ ਐਸ਼ੋਸੀਸ਼ਨ ਦੇ ਬਲਜਿੰਦਰ ਲੈਲਣਾ ਨੇ ਟੀਮ ਦੀ ਤਰਫੋਂ ਕਿਹਾ ਕਿ “ਪਾਲੀ ਭੁਪਿੰਦਰ ਬਹੁਤ ਕਮਾਲ ਦਾ ਨਾਟਕਕਾਰ ਤੇ ਬਹੁਤ ਹੀ ਮੰਝਿਆਂ ਹੋਇਆ ਨਿਰਦੇਸ਼ਕ ਹੈ। ਅਸੀ ਦਾਹਵੇ ਨਾਲ ਕਹਿ ਸਕਦੇ ਹਾਂ ਕਿ ਉਸਦੇ ਕੁਝ ਅਜਿਹੇ ਨਾਟਕ ਨੇ ਜੋ ਹਜ਼ਾਰਾਂ ਸਾਲ ਤੱਕ ਜਿਉਂਦੇ ਰਹਿਣਗੇ ਤੇ ਇਹਨਾਂ ਨਾਟਕਾਂ ਕਰਕੇ ਉਹ ਲੋਕਾਂ ਦੇ ਮਨਾਂ ਵਿਚ ਇਕ ਸਦੀਵੀ ਨਾਟਕਕਾਰ ਦੇ ਤੌਰ ‘ਤੇ ਜਿਊਂਦੇ ਰਹਿਣਗੇ।ਉਹਨਾਂ ਨਾਲ ਪੰਜਾਬੀ ਆਰਟਸ ਐਸੋਸਿਏਸ਼ਨ ਦੀ ਜਾਣ ਪਛਾਣ 2004 ਡਾ.ਪਾਲੀ ਭੁਪਿੰਦਰ ਦੇ ਧੁਖਦੇ ਕਲੀਰੇ (ਚੰਨਣ ਦੇ ਉਜਲੇ) ਵੇਲੇ ਹੋਈ। ਇਹ ਨਾਟਕ ਉਨ੍ਹਾਂ ਦਾ ਲਿਖਿਆ ਸੀ। ਬਾਅਦ ਵਿਚ ਰਿਸ਼ਤਾ ਪਰਿਵਾਰਕ ਹੋ ਗਿਆ ਤੇ ਫਿਰ ਬਹੁਤ ਸਾਰਾ ਕੰਮ ਇਕੱਠੇ ਕੀਤਾ। ਅਸੀਂ ਉਹਨਾ ਦੇ ਨਾਟਕ ਰੌਂਗ ਨੰਬਰ, ਰਾਤ ਚਾਨਣੀ, ਮੀ ਐਡ ਮਾਈ ਸਟੋਰੀ, ਇਕ ਸੁਫਨੇ ਦਾ ਪੋਲੀਟੀਕਲ ਮਰਡਰ, ਸਿਰਜਣਾ, ਗੱਲਾਂ ਤੇਰੀਆਂ ਵਰਗੇ ਨਾਟਕ ਖੇਡੇ ਤੇ ਅੱਗੇ ਵੀ ਰੰਗ ਮੰਚ ਦੀ ਤਰੱਕੀ ਲਈ ਇਕੱਠੇ ਕੰਮ ਕਰਦੇ ਰਹਾਂਗੇ।

ਅਸੀਂ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਸਮੁੱਚੀ ਟੀਮ ਬਲਜਿੰਦਰ ਲੇਲਨਾ, ਕੁਲਦੀਪ ਰੰਧਾਵਾ ਸਰਬਜੀਤ ਅਰੋੜਾ, ਜਗਵਿੰਦਰ ਜੱਜ, ਤਰਨਜੀਤ ਸੰਧੂ, ਹਰੀਤ ਔਜਲਾ, ਅਨੁਰਾਧਾ ਗਰੋਵਰ ਤੇਜਪਾਲ, ਹਰਮਿੰਦਰ ਗਰੇਵਾਲ ਗੁਰਵਿੰਦਰ ਢਿਲੋ, ਰਜਤ ਮਨਚੰਦਾ ਤੇ ਸਮੁੱਚੀ ਟੀਮ ਜਿਥੇ ਬਾਗੋ ਬਾਗ ਹੈ ਉਥੇ ਉਹਨਾਂ ਨੂੰ ਇਸ ਪ੍ਰਾਪਤੀ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਰੰਗ ਮੰਚ ਦੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ। ਇਸ ਤੋਂ ਇਲਾਵਾ ਕੈਨੇਡਾ ਦੇ ਮੀਡੀਆ ਤੋਂ ਹਮਦਰਦ ਦੇ ਅਮਰ ਸਿੰਘ ਭੁੱਲਰ , ਪੰਜਾਬੀ ਲਹਿਰਾਂ ਦੇ ਸਤਿੰਦਰਪਾਲ ਸਿੰਘ ਸਿੱਧਵਾਂ , ਪੰਜਾਬ ਸਟਾਰ ਦੇ ਗੁਰਸਿਮਰਤ ਗਰੇਵਾਲ , ਲਖਵਿੰਦਰ ਸੰਧੂ , ਬਲਜਿੰਦਰ ਸੇਖਾ , ਦਿਲਬਾਗ ਚਾਵਲਾ , ਸੱਤਪਾਲ ਸਿੰਘ ਜੌਹਲ , ਹਰਜੀਤ ਬਾਜਵਾ ,ਜਗਦੀਸ਼ ਗਰੇਵਾਲ , ਅਮਰਜੀਤ ਰਾਏ ਏਕਮ ,ਇਕਬਾਲ ਮਾਹਿਲ , ਪੰਜਾਬੀ ਅਖਬਾਰ ਦੇ ਹਰਬੰਸ ਬੁੱਟਰ , ਦੇਸ ਵਿਦੇਸ਼ ਟਾਈਮਜ ਤੋਂ ਇੰਦਰਜੀਤ ਮੁਲਾਂਪੁਰ , ਆਦਿ ਨੇ ਪਾਲੀ ਭੁਪਿੰਦਰ ਨੂੰ ਵਧਾਈ ਦੇ ਸੰਦੇਸ਼ ਭੇਜੇ ।

About The Author

error: Content is protected !!