CM ਮਾਨ ਦਾ ਨਵਜੋਤ ਸਿੱਧੂ ‘ਤੇ ਤਿੱਖਾ ਤੰਜ, ਕਿਹਾ – ਇਸ ਦੀ ਹਾਲਤ ਵਿਆਹਾਂ ‘ਚ ਦਿੱਤੇ ਸੂਟਾਂ ਵਾਂਗ ਹੋਈ

ਚੰਡੀਗੜ੍ਹ, 26 ਫਰਵਰੀ | ਸੀਐਮ ਭਗਵੰਤ ਮਾਨ ਅੱਜ 457 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਚੰਡੀਗੜ੍ਹ ਦੇ ਸੈਕਟਰ-35 ਮਿਊਂਸੀਪਲ ਭਵਨ ਪੁੱਜੇ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ‘ਤੇ ਜ਼ੁਬਾਨੀ ਤੰਜ ਕੱਸੇ। ਉਨ੍ਹਾਂ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਉਤੇ ਸ਼ਬਦੀ ਹਮਲੇ ਕੀਤੇ।

ਨਵਜੋਤ ਸਿੰਘ ਸਿੱਧੂ ‘ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਹਾਲਤ ਵਿਆਹਾਂ ਵਿਚ ਦਿੱਤੇ ਸੂਟ ਵਰਗੀ ਹੈ। ਅੱਗੇ ਦੀ ਅੱਗੇ ਤੋਰੀ ਜਾਂਦੇ ਨੇ ਪਰ ਕਾਂਗਰਸ ਦੀ ਬਦਕਿਸਮਤੀ ਉਨ੍ਹਾਂ ਨੇ ਇਹ ਸੂਟ ਖੋਲ੍ਹ ਲਿਆ, ਹੁਣ ਨਾ ਸਵਾਇਆ ਜਾਂਦਾ ਤੇ ਨਾ ਲਿਫਾਫੇ ਵਿਚ ਪਾਇਆ ਜਾਂਦਾ।

About The Author

You may have missed