ਨੀਲ ਨਦੀ ‘ਚ ਡੁੱਬੀ ਕਿਸ਼ਤੀ, 10 ਲੋਕਾਂ ਦੀ ਮੌਤ

ਮਿਸਰ , 27 ਫਰਵਰੀ । ਮਿਸਰ ਦੀ ਰਾਜਧਾਨੀ ਨੇੜੇ ਨੀਲ ਨਦੀ ਵਿੱਚ ਇੱਕ ਕਿਸ਼ਤੀ ਡੁੱਬਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਕਿਸ਼ਤੀ ਵਿਚ ਸਵਾਰ 15 ਵਿਅਕਤੀਆਂ ਵਿੱਚੋਂ ਘੱਟੋ-ਘੱਟ 10 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਨੁੱਖੀ ਸ਼ਕਤੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸੇ ਵਿੱਚ ਬਚੇ ਪੰਜ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਮੰਤਰਾਲੇ ਮੁਤਾਬਕ ਕਿਸ਼ਤੀ ਦੇ ਡੁੱਬਣ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਮੰਤਰਾਲੇ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਮਿਸਰੀ ਪੌਂਡ (ਲਗਭਗ 6,466 ਡਾਲਰ) ਅਤੇ ਜ਼ਖਮੀਆਂ ਨੂੰ 20 ਹਜ਼ਾਰ ਮਿਸਰੀ ਪੌਂਡ (ਲਗਭਗ 646 ਡਾਲਰ) ਦਾ ਮੁਆਵਜ਼ਾ ਦਿੱਤਾ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਦਿਹਾੜੀਦਾਰ ਮਜ਼ਦੂਰ ਇੱਕ ਸਥਾਨਕ ਨਿਰਮਾਣ ਕੰਪਨੀ ਵਿੱਚ ਕੰਮ ਕਰਨ ਲਈ ਕਿਸ਼ਤੀ ਰਾਹੀਂ ਯਾਤਰਾ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੂੰ ਲਾਸ਼ਾਂ ਨੂੰ ਲੱਭਣ ਵਿੱਚ ਕਈ ਘੰਟੇ ਲੱਗ ਗਏ। ਇਹ ਘਟਨਾ ਗੀਜ਼ਾ ਦੇ ਮੋਨਸ਼ਾਤ-ਅਲ-ਕਨਾਤੇਰ ਸ਼ਹਿਰ ਦੀ ਹੈ। ਗੀਜ਼ਾ ਗ੍ਰੇਟਰ ਕਾਹਿਰਾ ਦੇ ਤਿੰਨ ਪ੍ਰਾਂਤਾਂ ਵਿੱਚੋਂ ਇੱਕ ਹੈ।

About The Author

error: Content is protected !!