ਦੋ ਪੋਲਿੰਗ ਬੂਥਾਂ ਦੀਆਂ ਇਮਾਰਤਾਂ ਵਿਚ ਤਬਦਿਲੀ—ਜਿ਼ਲ੍ਹਾ ਚੋਣ ਅਫ਼ਸਰ

ਫਾਜਿ਼ਲਕਾ , 17 ਅਪ੍ਰੈਲ | ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਾਣਕਾਰੀ ਦਿੱਤੀ ਹੈ ਕਿ ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਜਿਲ਼੍ਹੇ ਵਿਚ ਦੋ ਪੋਲਿੰਗ ਬੂਥਾਂ ਦੇ ਸਥਾਨ ਦੀ ਬਦਲੀ ਕੀਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 79—ਜਲਾਲਾਬਾਦ ਅਧੀਨ ਪੈਂਦਾ ਪੋਲਿੰਗ ਬੂਥ ਨੰਬਰ 109 ਹੁਣ ਸਰਕਾਰੀ ਪ੍ਰਾਈਮਰੀ ਸਕੂਲ ਚੱਕ ਸੁਹੇਲੇ ਵਾਲਾ ਦੀ ਥਾਂ ਤੇ ਸਰਕਾਰੀ ਹਾਈ ਸਕੂਲ ਪਿੰਡ ਚੱਕ ਸੁਹੇਲੇ ਵਾਲਾ ਵਿਖੇ ਬਣੇਗਾ। ਅਜਿਹਾ ਪਹਿਲਾਂ ਵਾਲੇ ਸਥਾਨ ਦੇ ਤੰਗ ਰਸਤੇ ਅਤੇ ਥਾਂ ਘੱਟ ਹੋਣ ਕਾਰਨ ਕੀਤਾ ਗਿਆ ਹੈ।
ਇਸੇ ਤਰਾਂ ਵਿਧਾਨ ਸਭਾ ਹਲਕਾ 82 ਬੱਲੂਆਣਾ ਦੇ ਪੋਲਿੰਗ ਬੂਥ ਨੰਬਰ 60 ਦਾ ਸਥਾਨ ਸਰਕਾਰੀ ਪ੍ਰਾਈਮਰੀ ਸਕੂਲ ਰਾਮਗੜ੍ਹ ਤੋਂ ਬਦਲ ਕੇ ਪੰਚਾਇਤ ਘਰ ਪਿੰਡ ਰਾਮਗੜ੍ਹ ਕੀਤਾ ਗਿਆ ਹੈ। ਅਜਿਹਾ ਸਕੂਲ ਦੀ ਇਮਾਰਤ ਦੇ ਅਣਸੁਰੱਖਿਅਤ ਹੋਣ ਕਾਰਨ ਕੀਤਾ ਗਿਆ ਹੈ। ਉਨ੍ਹਾਂ ਨੇ ਸਬੰਧਤ ਪੋਲਿੰਗ ਬੂਥਾਂ ਦੇ ਸਮੂਹ ਵੋਟਰਾਂ ਨੂੰ ਨਵੇਂ ਥਾਂ ਤੇ ਸਥਾਪਿਤ ਪੋਲਿੰਗ ਬੂਥ ਤੇ ਜਾ ਕੇ 1 ਜੂਨ 2024 ਨੂੰ ਮਤਦਾਨ ਕਰਨ ਦੀ ਅਪੀਲ ਕੀਤੀ ਹੈ।

About The Author

You may have missed

error: Content is protected !!