ਕੌਮੀ ਸੜਕ ਸੁਰੱਖਿਆ ਮੁਹਿੰਮ ਤਹਿਤ ਪੁਲਿਸ ਵਿਭਾਗ ਦੀ ਸ਼ਲਾਘਾਯੋਗ ਪਹਿਲ, ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਕੀਤੇ ਫੁੱਲ ਭੇਂਟ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਕੀਤੀ ਅਪੀਲ

ਫਾਜ਼ਿਲਕਾ , 31 ਜਨਵਰੀ | ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕੌਮੀਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਪੁਲਿਸਮੁੱਖੀ . ਮਨਜੀਤ ਸਿੰਘ ਢੇਸੀ ਦੇ ਦਿਸ਼ਾਨਿਰਦੇਸਾਂ ਹੇਠ ਜ਼ਿਲ੍ਹਾ ਫਾਜ਼ਿਲਕਾ ਵਿਖੇ ਵੀ ਇਸ ਕੌਮੀ ਸੜਕ ਸੁਰੱਖਿਆ ਮੁਹਿੰਮ ਦੀ ਲੜੀ ਤਹਿਤ ਸੜਕੀ ਨਿਯਮਾਂ ਦੀਪਾਲਣਾ ਕਰਨ ਵਾਲਿਆਂ ਨੂੰ ਜਿਥੇ ਸਰਾਹਿਆ ਜਾ ਰਿਹਾ ਹੈ ਉਥੇ ਹੋਰਨਾਂ ਨੂੰ ਸੜਕਸੁਰੱਖਿਆ ਨਿਯਮਾਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ

ਟਰੈਫਿਕ ਇੰਚਾਰਜ ਫਾਜ਼ਿਲਕਾ ਸ੍ਰੀ ਪਵਨ ਕੁਮਾਰ ਨੇ ਜਾਣਕਾਰੀਦਿੰਦਿੰਆਂ ਦੱਸਿਆ ਕਿ ਸੜਕ ਸੁਰੱਖਿਆ ਮਹੀਨਾ ਮੁਹਿੰਮ ਦੀ ਗਤੀਵਿਧੀ ਤਹਿਤਪੁਲਿਸ ਵਿਭਾਗ ਵੱਲੋਂ ਸ਼ਲਾਘਾਯੋਗ ਪਹਿਲ ਕਰਦਿਆਂ ਸੜਕੀ ਨਿਯਮਾਂ ਦੀ ਪਾਲਣਾਕਰਨ ਵਾਲਿਆਂ ਨੂੰ ਫੁੱਲ ਭੇਂਟ ਕੀਤੇ ਗਏ ਉਨ੍ਹਾਂ ਕਿਹਾ ਕਿ ਸੀਟ ਬੈਲਟ ਅਤੇ ਹੈਲਮੈਟਦੀ ਵਰਤੋਂ ਕਰਨ ਵਾਲਿਆਂ ਨੂੰ ਜਿਥੇ ਇਸ ਦੇ ਫਾਇਦਿਆਂ ਬਾਰੇ ਪ੍ਰੇਰਿਤ ਕੀਤਾ ਗਿਆਉਥੇ ਵਰਤੋਂ ਨਾ ਕਰਨ ਵਾਲਿਆਂ ਨੂੰ ਇਸ ਦੇ ਦੁਰਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆਗਿਆ

ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਗੱਡੀ ਚਲਾਉਣ ਸਮੇਂ ਸੀਟ ਬੈਲਟ ਲਾਉਣੀ ਚਾਹੀਦੀ ਹੈ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਲਾਜਮੀਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਦਮ ਬਰੇਕ ਲਗਾਉਣ ਨਾਲ ਸੀਟਬੈਲਣ ਲਗੀ ਹੋਣ ਨਾਲ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕਦਾ ਹੈ ਉਨ੍ਹਾਂਕਿਹਾ ਕਿ ਇਸੇ ਤਰ੍ਹਾਂ ਹੈਲਮੇਟ ਦੀ ਵਰਤੋਂ ਕਰਨ ਵਾਲੇ ਵੀ ਸੜਕੀ ਦੁਰਘਟਨਾਵਾਂਦੌਰਾਨ ਹੋਣ ਵਾਲੇ ਨੁਕਸਾਨਾਂ ਤੋਂ ਬਚ ਸਕਦੇ ਹਨ

ਉਨ੍ਹਾਂ ਕਿਹਾ ਕਿ ਜਾਗਰੂਕਤਾ ਸੈਮੀਨਾਰ ਲਗਾ ਕੇ ਵੀ ਲੋਕਾਂ ਤੇ ਰਾਹਗੀਰਾਂਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਮਾਤਮਾਵੱਲੋਂ ਬਖਸ਼ੀ ਇਸ ਕੀਮਤੀ ਜਾਨ ਨੂੰ ਅਜਾਈ ਨਾ ਗਵਾਇਆ ਜਾਵੇ। ਇਸੇ ਲੜੀ ਤਹਿਤ ਡੀਏਵੀ ਸਕੂਲ ਫਾਜ਼ਿਲਕਾ ਵਿਖੇ ਨੈਸ਼ਨਲ ਸੜਕ ਸੁਰੱਖਿਆ ਮਹੀਨਾ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਸੁਰੱਖਿਆ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।

 ਇਸ ਮੌਕੇ ਪੁਲਿਸ ਵਿਭਾਗ ਤੋਂ ਚੰਨ ਲਾਲ, ਮਲਕੀਤ ਸਿੰਘ, ਬਲਜੀਤਸਿੰਘ ਆਦਿ ਵੱਲੋਂ ਜਾਗਰੂਕਤਾ ਸੈਮੀਨਾਂਰਾਂ ਦਾ ਆਯੋਜਨ ਕਰਕੇ ਲੋਕਾਂ ਨੂੰ ਇਸਮੁਹਿੰਮ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ

About The Author

error: Content is protected !!