ਸੂਬੇ ਵਿੱਚ 516 ਸੇਵਾ ਕੇਂਦਰ ਰੋਜ਼ਾਨਾਂ 60 ਹਜ਼ਾਰ ਤੋਂ ਵੱਧ ਲੋਕਾਂ ਨੂੰ ਦੇ ਰਹੇ 332 ਪ੍ਰਕਾਰ ਦੀਆਂ ਸੇਵਾਵਾਂ

0

ਬਟਾਲਾ, 6 ਅਗਸਤ :   ਪੰਜਾਬ ਸਰਕਾਰ ਦੇ ਉੱਦਮ ਸਦਕਾ ਰਾਜ ਦੇ ਨਿਵਾਸੀਆਂ ਨੂੰ ਇੱਕ ਛੱਤ ਥੱਲੇ ਬੜੀ ਅਸਾਨੀ ਨਾਲ ਵੱਖ-ਵੱਖ ਸੇਵਾਵਾਂ ਮਿਲ ਰਹੀਆਂ ਹਨ। ਨਵੇਂ ਡਿਜ਼ੀਟਲ ਯੁੱਗ ਵਿਚ ਕੰਮਕਾਜ ਨੂੰ ਵਧੇਰੇ ਪਾਰਦਰਸ਼ੀ ਅਤੇ ਕਾਰਗਰ ਬਣਾਉਣ ਲਈ ਸੂਬੇ ਵਿੱਚ ਹੁਣ 516 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਰੋਜ਼ਾਨਾ 60 ਹਜ਼ਾਰ ਤੋਂ ਵੱਧ ਲੋਕ 332 ਪ੍ਰਕਾਰ ਦੀਆਂ ਸੇਵਾਵਾਂ ਹਾਸਲ ਕਰਨ ਲਈ ਇਨਾਂ ਸੇਵਾ ਕੇਂਦਰਾਂ ਵਿਚ ਜਾ ਰਹੇ ਹਨ।

ਇਹ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਨੇ ਦੱਸਿਆ ਕਿ ਜਿਲ੍ਹੇ ਅੰਦਰ ਕੁੱਲ 40 ਸੇਵਾ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਟਾਇਪ-1 ਡੀ.ਸੀ. ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਚ ਹੈ ਅਤੇ 39 ਸੇਵਾਂ ਕੇਂਦਰ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਸਥਾਪਿਤ ਹਨ ਜੋ ਲੋਕਾਂ ਨੂੰ ਇਕੋ ਛੱਤ ਥੱਲੇ ਵੱਖ-ਵੱਖ 332 ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਸੇਵਾ ਕੇਂਦਰਾਂ ਵਿੱਚ 142 ਕਰਮਚਾਰੀ ਕੰਮ ਕਰਦੇ ਹਨ ਅਤੇ ਇਹ ਕਰਮਚਾਰੀ ਕੋਰੋਨਾ ਮਹਾਂਮਾਰੀ ਦੋਰਾਨ ਵੀ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾਂ ਕੇਂਦਰਾਂ ਵਿੱਚ ਪਹਿਲੀ ਜਨਵਰੀ 2021 ਲੈ ਕੇ 31 ਜੁਲਾਈ 2021 ਤਕ 166854 ਅਰਜੀਆਂ ਅਪਲਾਈ ਹੋਈਆਂ ਹਨ ਅਤੇ ਇਨ੍ਹਾਂ ਵਿਚੋਂ 156840 ਅਰਜ਼ੀਆਂ ਅਪਰੂਵਡ ਹੋ ਗਈਆਂ ਹਨ। ਉਨਾਂ ਦੱਸਿਆ ਕਿ ਉਨਾਂ ਵਲੋਂ ਲਗਾਤਾਰ ਇਸ ਪੈਂਡੇਸੀ ਨੂੰ ਮੋਨੀਟਰ ਕੀਤਾ ਜਾਂਦਾ ਹੈ ਅਤੇ ਨਾਗਰਿਕਾ ਨੂੰ ਸੇਵਾਵਾਂ/ਸਰਟੀਫੀਕੇਟ ਸਮੇਂ ਸਿਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ।

About The Author

Leave a Reply

Your email address will not be published. Required fields are marked *

You may have missed