ਫੱਗੂਵਾਲਾ ਬਣੇ ਪੰਜਾਬ ਫੋਟੋਗਰਾਫਰਜ ਐਸੋਸੀਏਸ਼ਨ ਦੇ ਪ੍ਰਧਾਨ
ਰਾਏਕੋਟ, 05 ਅਗਸਤ 2021 : ਪੰਜਾਬ ਫੋਟੋਗ੍ਰਾਫਰਜ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਪੀ ਪੀ ਏ ਪਰਧਾਨ ਗੁਰਨਾਮ ਸਿੰਘ ਸ਼ੇਰਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੀਆਂ ਵੱਖ ਵੱਖ ਇਕਾਈਆਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਪਰਧਾਨ ਗੁਰਨਾਮ ਸਿੰਘ ਸ਼ੇਰਪੁਰ ਨੇ ਆਪਣੀ ਟੀਮ ਵਲੋਂ ਫੋਟੋਗ੍ਰਾਫਰਜ ਦੀ ਭਲਾਈ ਲਈ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਆਪਣੀ ਟੀਮ ਭੰਗ ਕਰਦਿਆਂ ਅਗਲੀ ਟੀਮ ਦੇ ਐਲਾਨ ਕਰਦਿਆਂ ਰਣਧੀਰ ਸਿੰਘ ਫੱਗੂਵਾਲਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ , ਜਿਸ ਤੇ ਸਾਰੇ ਡੈਲੀਗੇਟਾਂ ਦੇ ਸਹਿਮਤੀ ਦਿੰਦਿਆਂ ਰਣਧੀਰ ਸਿੰਘ ਫੱਗੂਵਾਲਾ ਨੂੰ ਪਰਧਾਨ ਬਣਾਇਆ। ਇਸ ਮੀਟਿੰਗ ਵਿਚ ਆਲ ਇੰਡੀਆ ਫੋਟੋਗ੍ਰਾਫਰਜ ਫੈਡਰੇਸ਼ਨ ਦੇ ਜਨਰਲ ਸਕੱਤਰ ਰਾਕੇਸ਼ ਤਿਵਾੜੀ, ਆ, ਕੇ ਪਰਦੀਪ, ਪਰਮਜੀਤ ਸਿੰਘ ਸਿਬੀਆਂ, ਗੁਰਬਿੰਦਰ ਸਿੰਘ ਚਾਨਾ, ਬਲਜੀਤ ਸਿੰਘ ਮਹਿਲਕਲਾ ਆਦਿ ਹਾਜ਼ਰ ਸਨ ।