ਕਿਸਾਨ ਝੋਨੇ ਦੀ ਪਰਾਲੀ ਦਾ ਖੇਤਾਂ ’ਚ ਨਿਪਟਾਰਾ ਕਰਨ ਲਈ ਮਸ਼ੀਨਰੀ ਖ਼ਰੀਦਣ ਲਈ 4 ਅਗਸਤ ਤੱਕ ਦੇ ਸਕਦੇ ਦਰਖਾਸਤਾਂ-ਡਿਪਟੀ ਕਮਿਸ਼ਨਰ

0

ਤਰਨ ਤਾਰਨ, 03 ਅਗਸਤ  2021 : ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਵਾਲੀਆਂ ਮਸ਼ੀਨਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਪਾਸੋਂ 50 ਅਤੇ 80 ਫੀਸਦੀ ਸਬਸਿਡੀ ’ਤੇ ਖ਼ਰੀਦ ਕਰਨ ਲਈ 04 ਅਗਸਤ 2021 ਤੱਕ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਰਫ ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾਂ ਅਤੇ ਫਾਰਮਰ ਪ੍ਰੋਡਿਉਸਰ ਆਰਗੇਨਾਈਜੇਸਨ (ਐਫ. ਪੀ. ਓ.) ਪੰਜਾਬ ਸਰਕਾਰ ਦੇ ਪੋਰਟਲ ’ਤੇ ਜਾ ਕੇ ਖੇਤੀ ਮਸ਼ੀਨਰੀ ਜਿਵੇਂ ਕਿ ਝੋਨੇ ਦੀ ਮਸੀਨੀ ਲਵਾਈ ਲਈ ਪੈਡੀ ਟ੍ਰਾਂਸਪਲਾਂਟਰ, ਸਿੱਧੀ ਬੀਜਾਈ ਦੀ ਡਰਿੱਲ, ਸੁਪਰ ਐੱਸ. ਐੱਮ. ਐੱਸ., ਹੈਪੀ ਸੀਡਰ, ਬੇਲਰ, ਰੇਕ, ਰੀਪਰ-ਬਾਈਂਡਰ, ਸੁਪਰ ਸੀਡਰ, ਪੈਡੀ ਸਟਰਾਅ ਚੋਪਰ, ਮਲਚਰ, ਹਾਈਡਰੋਲਿਕ ਰਿਵਰੀਬਲ ਐਮ. ਬੀ. ਪਲੋਅ, ਜੀਰੋ ਡਰਿਲ ਖਾਦ ਬੀਜ ਡਰਿਲ, ਸਪਰੇਅ ਪੰਪ ਆਦਿ ਵੱਖ-ਵੱਖ ਮਸ਼ੀਨਾਂ ਖਰੀਦਣ ਲਈ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ. ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਜ਼ਮੀਨ ਵਿੱਚ ਉਪਜਾਊ ਤੱਤ ਵਧਾਉਣ ਲਈ ਕਿਸਾਨਾਂ ਨੂੰ ਢਾਂਚਾ 2000/- ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅਤੇ ਜਿਪਸਮ 340/- ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੱਕੀ ਦਾ ਬੀਜ 90/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਾਮਯਾਬ ਕਿਸਾਨ ਖੁਸਹਾਲ ਪੰਜਾਬ ਤਹਿਤ ਝੋਨੇ ਦੀ ਸਿੱਧੀ ਬੀਜਾਈ ਨੂੰ ਪ੍ਰਫੁਲੱਤ ਕਰਨ ਲਈ ਵਿਸੇਸ ਮੁਹਿੰਮ ਚਲਾਈ ਗਈ ਹੈ।

About The Author

Leave a Reply

Your email address will not be published. Required fields are marked *

You may have missed