ਪੰਜਾਬੀਆਂ ਨੂੰ 1 ਜੁਲਾਈ ਤੋਂ ਮਿਲੇਗੀ ਮੁਫ਼ਤ ਬਿਜਲੀ

ਚੰਡੀਗੜ੍ਹ, 16 ਅਪਰੈਲ 2022 : ਮਾਨ ਸਰਕਾਰ ਨੇ ਰਾਜ ਭਰ ਵਿੱਚ 1 ਜੁਲਾਈ ਤੋਂ ਘਰੇਲੂ ਖਪਤਕਾਰਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਡਾ. ਬੀ.ਆਰ. ਅੰਬੇਡਕਰ ਜੈਅੰਤੀ ਮੌਕੇ ਜਲੰਧਰ ‘ਚ ਹਾਲ ਹੀ ਦੇ ਦੌਰੇ ਦੌਰਾਨ ਵੱਡਾ ਐਲਾਨ ਕਰਨ ਦੇ ਸੰਕੇਤ ਦਿੱਤੇ ਸਨ। ਸਰਕਾਰ ਨੇ ਖੁਲਾਸਾ ਕੀਤਾ ਕਿ ਲਗਭਗ 73.39 ਖਪਤਕਾਰਾਂ ਨੂੰ ਭਾਰੀ ਬਿਜਲੀ ਬਿੱਲਾਂ ਦੇ ਭੁਗਤਾਨ ਤੋਂ ਲਾਭ ਮਿਲੇਗਾ।
ਦਸ ਦਈਏ ਕਿ ਸੂਬੇ ਵਿੱਚ ‘ਆਪ’ ਸਰਕਾਰ ਨੇ ਇੱਕ ਮਹੀਨਾ ਪੂਰਾ ਕਰ ਲਿਆ ਹੈ ਅਤੇ ਅੱਜ ਸਵੇਰੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਹੈ ।