ਚਾਨੂ ਦੀ ਇਤਿਹਾਸਕ ਪ੍ਰਾਪਤੀ ਪਿੱਛੇ ਮਨੀਪੁਰ ਸਰਕਾਰ ਨੇ ਉਸਨੂੰ ਪੁਲਿਸ ਦਾ ਵਧੀਕ ਐਸ ਪੀ ਕੀਤਾ ਨਿਯੁਕਤ
ਨਵੀ ਦਿੱਲੀ, 25 ਜੁਲਾਈ 2021 : ਟੋਕੀਓ ਓਲੰਪਿਕਸ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਣ ਵਾਲੀ ਸਾਈਖੋਮ ਮੀਰਾਬਾਈ ਚਾਨੂ ਦੀ ਇਸ ਇਤਿਹਾਸਕ ਪ੍ਰਾਪਤੀ ਪਿੱਛੇ ਮਨੀਪੁਰ ਸਰਕਾਰ ਨੇ ਉਸਨੂੰ ਪੁਲਿਸ ਦਾ ਵਧੀਕ ਐਸ ਪੀ ਨਿਯੁਕਤ ਕੀਤਾ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਦੱਸਿਆ ਕਿ ਚਾਨੂ ਮਨੀਪੁਰ ਪੁਲਿਸ ਵਿੱਚ ਵਧੀਕ ਐਸ ਪੀ (ਖੇਡਾਂ ) ਹੋਣਗੇ । ਨਾਲ ਹੀ ਉਹਨਾਂ ਨੇ ਚਾਨੂ ਲਈ ਇਕ ਕਰੋੜ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕੀਤਾ ।