ਲੋਕਾਂ ਲਈ ਮਿਆਰੀ ਨਾਗਰਿਕ ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣ ਵੱਲ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ : ਹਰਭਜਨ ਸਿੰਘ

0

ਚੰਡੀਗੜ੍ਹ, 13   ਅਪ੍ਰੈਲ   2022  :   ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਤੇ ਊਰਜਾ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਹਰੇਕ ਵਿਅਕਤੀ ਲਈ ਮਿਆਰੀ ਨਾਗਰਿਕ ਕੇਂਦਰਿਤ ਸੇਵਾਵਾਂ ਯਕੀਨੀ ਬਣਾਉਣ ਵੱਲ ਹੈ।

ਪੰਜਾਬ ਸੜਕਾਂ ਅਤੇ ਪੁਲ ਵਿਕਾਸ ਬੋਰਡ (ਪੀ.ਆਰ.ਬੀ.ਡੀ.ਬੀ.), ਮੋਹਾਲੀ ਦੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਸ੍ਰੀ ਹਰਭਜਨ ਸਿੰਘ ਨੇ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਆਪਣੀ ਡਿਊਟੀ ਪਾਰਦਰਸ਼ੀ ਢੰਗ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਦੱਸਿਆ ਕਿ ਸਾਡਾ ਵਿਸ਼ੇਸ਼ ਧਿਆਨ ਆਪਣੇ ਕੰਮਾਂ ਵਿੱਚ ਨਾਗਰਿਕ ਕੇਂਦਰਿਤ ਪਹੁੰਚ ਅਪਣਾਉਣਾ ਹੈ।

ਚੀਫ਼ ਇੰਜੀਨੀਅਰ-ਕਮ-ਸੰਯੁਕਤ ਸਕੱਤਰ, ਪੀ.ਆਰ.ਬੀ.ਡੀ.ਬੀ. ਸ੍ਰੀ ਟੀ.ਆਰ.ਕਟਨੌਰੀਆ ਅਤੇ ਪੀ.ਆਰ.ਬੀ.ਡੀ.ਬੀ. ਦੇ ਸਟਾਫ਼ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ। ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਇੱਕ ਕੈਬਨਿਟ ਮੰਤਰੀ ਨੇ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਕਿਸੇ ਦਫ਼ਤਰ ਦਾ ਦੌਰਾ ਕੀਤਾ ਹੋਵੇ। ਪੀ.ਆਰ.ਬੀ.ਡੀ.ਬੀ. ਦੇ ਸਾਰੇ ਅਧਿਕਾਰੀ ਅਤੇ ਸਟਾਫ ਮਾਣਯੋਗ ਮੰਤਰੀ ਦੇ ਇਸ ਦੌਰੇ ਤੋਂ ਬਹੁਤ ਖੁਸ਼ ਸਨ।

ਕੈਬਨਿਟ ਮੰਤਰੀ ਨੇ ਨਿੱਜੀ ਤੌਰ ‘ਤੇ ਦਫ਼ਤਰ ਦੀਆਂ ਸਾਰੀਆਂ ਮੰਜ਼ਿਲਾਂ ਦਾ ਦੌਰਾ ਕੀਤਾ ਅਤੇ ਸਾਰੇ ਸਟਾਫ਼ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੀ.ਆਰ.ਬੀ.ਡੀ.ਬੀ. ਮੋਹਾਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਹਰੇਕ ਅਧਿਕਾਰੀ ਨੂੰ ਸੌਂਪੀਆਂ ਗਈਆਂ ਨੌਕਰੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ। ਸ੍ਰੀ ਟੀ.ਆਰ. ਕਟਨੌਰੀਆ, ਸੀ.ਈ. ਨੇ ਉਹਨਾਂ ਨੂੰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੀ ਤਰਫੋਂ ਪੀ.ਆਰ.ਬੀ.ਡੀ.ਬੀ ਵੱਲੋਂ ਲਾਗੂ ਕੀਤੀਆਂ/ਚਲਾਈਆਂ ਜਾਣ ਵਾਲੀਆਂ ਪੀ.ਐਮ.ਜੀ.ਐਸ.ਵਾਈ/ਵਿਸ਼ਵ ਬੈਂਕ ਸਕੀਮਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕੈਬਨਿਟ ਮੰਤਰੀ ਨੂੰ ਪੀ.ਆਰ.ਬੀ.ਡੀ.ਬੀ ਦੀਆਂ ਹੋਰ ਸੇਵਾਵਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਵਿੱਚ ਠੇਕੇਦਾਰਾਂ ਦੀ ਭਰਤੀ, ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਨਿਗਰਾਨੀ, ਸੜਕ ਸੁਰੱਖਿਆ ਕਾਰਜਾਂ ਅਤੇ ਵਿਭਾਗ ਵਿੱਚ ਆਈ.ਟੀ. ਮੋਡਿਊਲ ਲਾਗੂ ਕਰਨ ਬਾਰੇ ਵੀ ਜਾਣੂ ਕਰਵਾਇਆ।

ਇਸ ਮੌਕੇ ਸ੍ਰੀ ਹਰਭਜਨ ਸਿੰਘ ਨੇ ਪੀ.ਆਰ.ਬੀ.ਡੀ.ਬੀ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਦਿੱਤੇ। ਇਸ ਦੌਰੇ ਦੌਰਾਨ ਚੀਫ ਇੰਜੀਨੀਅਰ-ਕਮ-ਸੰਯੁਕਤ ਸਕੱਤਰ ਟੀ.ਆਰ. ਕਟਨੌਰੀਆ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਅਜੈ ਕੁਮਾਰ, ਸ੍ਰੀ ਜਸਬੀਰ ਸਿੰਘ, ਸ੍ਰੀ ਆਰ.ਐਸ. ਸੇਠ, ਸ੍ਰੀ ਜੇ.ਐਸ. ਸਿੱਧੂ (ਸਾਰੇ ਕਾਰਜਕਾਰੀ ਇੰਜੀਨੀਅਰ), ਤਨੂਪ੍ਰੀਤ ਕੌਰ, ਸ੍ਰੀ ਸੰਦੀਪ ਕੁਮਾਰ, ਸ੍ਰੀ ਕਰਨ ਮਿੱਤਲ, ਸ੍ਰੀ ਨਰੇਸ਼ ਕੁਮਾਰ ਸ਼ਰਮਾ, ਸ੍ਰੀ ਵਿਭਮ ਮਹਾਜਨ (ਸਾਰੇ ਉਪ ਮੰਡਲ ਇੰਜੀਨੀਅਰ), ਸ੍ਰੀ ਸੰਤੋਖ ਸਿੰਘ (ਹੈੱਡ ਡਰਾਫਟਸਮੈਨ), ਸ੍ਰੀ ਕਰਮਜੀਤ ਸਿੰਘ ਡੀ.ਡੀ.ਆਈ.ਟੀ., ਸ੍ਰੀ ਦੀਪ ਚੰਦ, ਮੈਨੇਜਰ ਲੇਖਾ ਅਤੇ ਸ੍ਰੀ ਸੰਦੀਪ ਸ਼ਰਮਾ, ਪ੍ਰੋਜੈਕਟ ਮੈਨੇਜਰ (ਜੀ.ਆਈ.ਐਸ.) ਮੌਜੂਦ ਸਨ।

About The Author

Leave a Reply

Your email address will not be published. Required fields are marked *