ਨਰੇਸ ਪਨਿਆੜ ਨੇ ਸੰਭਾਲਿਆ ਬੀਪੀਈਓ ਪਠਾਨਕੋਟ-2 ਦਾ ਚਾਰਜ

0

ਪਠਾਨਕੋਟ,  23 ਜੁਲਾਈ 2021 :  ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ 15 ਸੈਂਟਰ ਹੈਡ ਟੀਚਰਾਂ ਨੂੰ ਪ੍ਰਮੋਸਨ ਦੇ ਕੇ ਬੀਪੀਈਓ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਬਲਾਕ  ਗੁਰਦਾਸਪੁਰ-2 ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੱਲਾ ਦੇ ਸੈਂਟਰ ਹੈਡ ਟੀਚਰ ਨਰੇਸ ਕੁਮਾਰ ਪਨਿਆੜ ਨੂੰ ਪ੍ਰਮੋਸਨ ਦੇ ਕੇ ਜਿਲ੍ਹਾ ਪਠਾਨਕੋਟ ਦੇ ਬਲਾਕ ਪਠਾਨਕੋਟ-2 ਦਾ ਬੀਪੀਈਓ ਨਿਯੁਕਤ ਕੀਤਾ ਗਿਆ ਸੀ। ਗੌਰਤਲਬ ਹੈ ਕਿ ਨਰੇਸ ਕੁਮਾਰ ਪਨਿਆੜ ਈਟੀਯੂ ਦੇ ਪੰਜਾਬ ਉਪ ਪ੍ਰਧਾਨ ਵੀ ਹਨ। ਉਨ੍ਹਾਂ ਦੀ ਨਿਯੁਕਤੀ ਤੇ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਅਤੇ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਬੀਪੀਈਓ ਨਰੇਸ ਪਨਿਆੜ ਵੱਲੋਂ ਅੱਜ ਬੀਪੀਈਓ ਦਫਤਰ ਪਠਾਨਕੋਟ-2 ਪਹੁੰਚ ਕੇ ਆਪਣਾ ਚਾਰਜ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨਿਭਾਉਣਗੇ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਲੈਵਲ ਹੋਰ ਉੱਚਾ ਚੁੱਕਣ ਲਈ ਪੂਰਾ ਜੋਰ ਲਗਾਉਣਗੇ।

ਉਨ੍ਹਾਂ ਇਸ ਮੌਕੇ ਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਹੁਣ ਅਤਿਆਧੁਨਿਕ ਤਕਨੀਕਾਂ ਨਾਲ ਲੈਸ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਉੱਚ ਯੋਗਤਾ ਪ੍ਰਾਪਤ ਸਟਾਫ ਕੰਮ ਕਰ ਰਿਹਾ ਹੈ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀ ਮਿਆਰੀ ਸਿੱਖਿਆ ਅਤੇ ਸੁਵਿਧਾਵਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਬੀਪੀਈਓ ਪੰਕਜ ਅਰੋੜਾ, ਸਚਿਨ ਮਹਾਜਨ, ਸੰਜੀਵ ਕੁਮਾਰ ਅਕਾਉਂਟੈਂਟ, ਰਵੀਕਾਂਤ, ਮੁਕੇਸ ਸਰਮਾ, ਰਮਨ ਕੁਮਾਰ, ਵਿਨੋਦ ਕੁਮਾਰ, ਨਰਿੰਦਰ ਸਿੰਘ, ਜੇਪੀ ਸਿੰਘ, ਮਨੋਹਰ ਲਾਲ, ਹਰਪ੍ਰੀਤ ਪਰਮਾਰ, ਅਸਵਨੀ ਫੱਜੂਪੁਰ, ਓਂਕਾਰ ਸਿੰਘ, ਬਲਵਿੰਦਰ ਸਿੰਘ ਗਿੱਲ, ਰਾਜ ਕੁਮਾਰ,  ਹਰਚਰਨ ਸਿੰਘ, ਰਜਿੰਦਰਜੀਤ ਸਿੰਘ, ਜਤਿੰਦਰ ਬੈਂਸ, ਸੰਜੀਵ ਗੁਪਤਾ, ਲਖਬੀਰ ਚੀਮਾ, ਸਰਬਰਿੰਦਰ ਸਿੰਘ, ਅਸੋਕ ਸਰਮਾ, ਸਹਿਲ ਬਾਵਾ, ਮਾਲਤੀ, ਬੀਪੀਈਓ ਮਨਜੀਤ ਸਿੰਘ, ਮਹਿੰਦਰ ਪਾਲ, ਦੇਵੀ ਦਿਆਲ ਭੰਡਾਰੀ, ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *

You may have missed