( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0002361200{main}( ).../index.php:0
20.0002361560require( '/home/timespunjab.com/public_html/wp-blog-header.php' ).../index.php:17
30.416317655312require_once( '/home/timespunjab.com/public_html/wp-includes/template-loader.php' ).../wp-blog-header.php:19
40.424517722416include( '/home/timespunjab.com/public_html/wp-content/themes/covernews/single.php' ).../template-loader.php:106
50.424517722416get_header( ).../single.php:10
60.433617742224locate_template( ).../general-template.php:48
70.433717742336load_template( ).../template.php:745
80.433817742752require_once( '/home/timespunjab.com/public_html/wp-content/themes/covernews/header.php' ).../template.php:810
90.625220995328do_action( ).../header.php:63
100.625220995704WP_Hook->do_action( ).../plugin.php:517
110.625220995704WP_Hook->apply_filters( ).../class-wp-hook.php:348
120.625220996456covernews_get_breadcrumb( ).../class-wp-hook.php:324
130.625620996576covernews_get_breadcrumb_trail( ).../template-functions.php:277
140.625920997704breadcrumb_trail( ).../template-functions.php:316
150.626721001336Breadcrumb_Trail->trail( ).../breadcrumbs.php:43
160.627321003728sprintf ( ).../breadcrumbs.php:253

ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਸਬੰਧੀ ਕਲੱਸਟਰ ਪੱਧਰੀ ਮੀਟਿੰਗਾਂ ਦਾ ਅਗਾਜ -ਬੀਪੀਈਓ ਸਤੀਸ਼ ਮਿਗਲਾਨੀ

0
ਫ਼ਾਜ਼ਿਲਕਾ 22 ਜੁਲਾਈ 2021 : ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖੂਈਆਂ ਸਰਵਰ ਸ਼੍ਰੀ ਸਤੀਸ਼ ਮਿਗਲਾਨੀ  ਵੱਲੋਂ ਬਲਾਕ ਖੂਈਆਂ ਸਰਵਰ  ਵਿੱਚ  ਨੈਸ ਦੀ ਤਿਆਰੀ ਸਬੰਧੀ  ਕਲੱਸਟਰ ਪੱਧਰੀ ਮੀਟਿੰਗਾ ਕੀਤੀਆ ਜਾ ਰਹੀਆਂ ਹਨ ।ਇਸ ਪ੍ਰੋਗਰਾਮ ਤਹਿਤ ਅੱਜ ਉਹਨਾਂ ਵੱਲੋਂ ਕਲੱਸਟਰ ਕੱਲਰਖੇੜਾ ਦੇ ਸੀਐਚਟੀ, ਨੈਸ ਨੋਡਲ ਇੰਚਾਰਜ, ਸਮੂਹ ਸਕੂਲ ਮੁੱਖੀ ਅਤੇ ਅਧਿਆਪਕਾਂ ਨਾਲ   ਕੋਵਿੰਡ ਹਦਾਇਤਾਂ ਦੀ  ਪਾਲਣਾ ਕਰਦਿਆਂ ਇੱਕ  ਜਰੂਰੀ ਮੀਟਿੰਗ ਕੀਤੀ।
ਉਨ੍ਹਾਂ ਨੇ  ਆਪਣੇ  ਕਲੱਸਟਰ  ਦੇ ਸਮੂਹ ਅਧਿਆਪਕ ਵਰਗ ਨੂੰ  ਬੱਚਿਆਂ ਨੂੰ  ਭਾਰਤ ਸਰਕਾਰ ਵਲੋਂ  ਕਰਵਾਏ ਜਾਣ  ਵਾਲੇ  ਨੈਸ਼ਨਲ ਅਚੀਵਮੈਂਟ ਸਰਵੇ  ਦੀ ਜੋਰਦਾਰ  ਤਿਆਰੀ ਕਰਵਾਉਣ ਲਈ  ਪ੍ਰੇਰਿਤ ਕੀਤਾ । ਉਹਨਾਂ  ਕਿਹਾ ਕੀ ਇਸ ਤੋ ਪਹਿਲਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਪਣੇ ਪੱਧਰ ‘ਤੇ  ਇਸ ਦੀ ਤਿਆਰੀ ਵੱਜੋ ਹਰ ਮਹੀਨੇ  ਪੰਜਾਬ ਅਚੀਵਮੈਂਟ ਸਰਵੇ ਟੈਸਟ ਲਿਆ ਜਾਵੇਗਾ।
ਉਹਨਾਂ ਸਮੂਹ ਅਧਿਆਪਕਾਂ ਨੂੰ  ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਆਨ ਲਾਇਨ ਕਲਾਸਾ ਲਗਾਉਣ ਲਈ ਪ੍ਰੇਰਿਤ ਕੀਤਾ ।ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ  ਲਾਇਬ੍ਰੇਰੀ ਦੀਆ  ਜਾਰੀ ਕੀਤੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਕਰਨ ਲਈ ਕਿਹਾ ਤਾ ਜੋ  ਵਿਦਿਆਰਥੀਆਂ ਦੀਆ ਪੜ੍ਹਣ ਰੁਚੀਆਂ ਨੂੰ ਵਿਕਸਤ ਕੀਤਾ ਜਾ ਸਕੇ।  ਉਹਨਾਂ  ਨੇ ਵਿਭਾਗ  ਵੱਲੋਂ  ਵਿਦਿਆਰਥੀਆਂ ਲਈ  ਭੇਜੀਆਂ ਅਭਿਆਸ ਬੁੱਕ ਤੋ ਵੱਧ ਤੋਂ  ਵੱਧ ਅਭਿਆਸ ਕਰਾਉਣ ਲਈ ਕਿਹਾ।  ਉਹਨਾਂ ਨੇ ਕਿਹਾ ਕਿ ਕਰੋਨਾ ਕਾਲ ਸਾਡੇ ਸਾਰਿਆਂ ਲਈ ਇਮਤਿਹਾਨ ਦੀ ਘੜੀ ਹੈ, ਅਸੀ ਆਪ ਇਸ ਮਹਾਂਮਾਰੀ ਤੋ ਬਚਣਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਬਚਾਉਣਾ ਹੈ,ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ  ਨੂੰ  ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ  ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ।ਵਿਦਿਆਰਥੀਆਂ ਨੂੰ  ਟੀਵੀ ਪ੍ਰੋਗਰਾਮ ਦੇਖਣ ਅਤੇ ਆਨਲਾਈਨ ਕਲਾਸਾਂ ਲਗਾਉਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ  ਕਿ ਆਓ ਸਾਰੇ  ਮਿਲ ਕੇ ਨੈਸ ਨੂੰ  ਜੋਰਦਾਰ ਮੁਹਿੰਮ ਬਣਾਈਏ ਅਤੇ ਮਿੱਥੇ ਟੀਚੇ ਨੂੰ ਪੂਰਾ ਕਰਕੇ ਆਪਣੇ ਬਲਾਕ ਨੂੰ ਬੁਲੰਦੀਆਂ ਵੱਲ ਲੈ ਕੇ ਜਾਈਏ । ਉਹਨਾਂ ਨੇ ਕਿਹਾ ਕਿ ਉਹ ਬਲਾਕ ਦੇ ਸਮੂਹ ਅਧਿਆਪਕਾਂ ਤੋ ਪੂਰਨ ਸਹਿਯੋਗ ਲਈ ਆਸਵੰਦ ਹਨ।
ਇਸ ਮੌਕੇ ਤੇ ਸੀਐਚਟੀ  ਬਾਘ ਸਿੰਘ, ਬੀਐਮਟੀ ਪ੍ਰਦੁਮਣ,ਸਮੂਹ ਸਕੂਲ ਮੁੱਖੀ ਅਤੇ ਅਧਿਆਪਕਾ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!