CM ਦਫ਼ਤਰ ‘ਚੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਉਣ ਵਾਲੀ ਖ਼ਬਰ ਫ਼ਰਜ਼ੀ

ਚੰਡੀਗੜ੍ਹ, 17 ਮਾਰਚ 2022 : ਮੁੱਖਮੰਤਰੀ ਦਫ਼ਤਰ ‘ਚ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਹਟਾਏ ਜਾਣ ਵਾਲੀ ਗੱਲ ਨੂੰ ਅਧਾਰ ਬਣਾ ਕੇ ਸੋਸ਼ਲ ਮੀਡਿਆ ‘ਤੇ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਹੈ ।
ਇਹ ਖ਼ਬਰ ਉਸ ਸਮੇਂ ਝੂਠੀ ਸਾਬਿਤ ਹੋ ਗਈ ਜਦੋ ਪੱਤਰਕਾਰਾਂ ਦੀ ਟੀਮ ਪੰਜਾਬ ਸਿਵਲ ਸਕੱਤਰੇਤ ‘ਚ ਮੁੱਖਮੰਤਰੀ ਦੇ ਦਫ਼ਤਰ ਪਹੁੰਚੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਪਹਿਲਾਂ ਵਾਂਗ ਓਥੇ ਹੀ ਸੀ ।