ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਫੈਸਲਾ, ਨਹੀਂ ਲੈਣਗੇ ਪੈਨਸ਼ਨ

ਚੰਡੀਗੜ੍ਹ, 17 ਮਾਰਚ 2022 : ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਗਜ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਵਿਧਾਇਕ ਵਜੋਂ ਮਿਲਦੀ ਪੈਨਸ਼ਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ । ਉਹਨਾਂ ਕਿਹਾ ਇਸ ਨੂੰ ਜਨਤਾ ਦੀ ਭਲਾਈ ਲਈ ਵਰਤਿਆ ਜਾਵੇ ।
ਜਿਕਰਯੋਗ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਫੈਸਲਾ ਨਵੇਂ ਬਣੇ ਮੁੱਖਮੰਤਰੀ ਭਗਵੰਤ ਮਾਨ ਦੇ ਇਤਿਹਾਸਿਕ ਫੈਸਲਾ ਐਲਾਨਣ ਤੋਂ ਪਹਿਲਾ ਲੈ ਲਿਆ ਗਿਆ ਹੈ ।