ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਸੰਦੀਪ ਨੰਗਲ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੀ ਖ਼ਬਰ ਫ਼ਰਜ਼ੀ

ਜਲੰਧਰ, 16 ਮਾਰਚ 2022 : ਲਾਈਵ ਕਬੱਡੀ ਟੂਰਨਾਮੈਂਟ ਦੌਰਾਨ ਜਲੰਧਰ ਦੇ ਪਿੰਡ ਮੱਲੀਆਂ ਖੁਰਦ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਦੀ ਸ਼ਰੇਆਮ ਗੋਲੀਆਂ ਨਾਲ ਕਤਲ ਕਰਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਵਲੋਂ ਜਿੰਮੇਵਾਰੀ ਲੈਣ ਦੀ ਪੋਸਟ ਸੋਸ਼ਲ ਮੀਡਿਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ । ਇਸ ਖਬਰ ਦੀ fake ਹੋਣ ਦੀ ਪੂਰੀ ਤਰ੍ਹਾਂ ਨਾਲ ਪੁਸ਼ਟੀ ਹੋ ਗਈ ਹੈ ਅਤੇ ਇਸ ਵਾਇਰਲ ਖਬਰ ਨੂੰ ਫ਼ਰਜ਼ੀ ਦਸਿਆ ਜਾ ਰਿਹਾ ਹੈ ।
ਜਿਕਰਯੋਗ ਹੈ ਕਿ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਦੀ ਸ਼ਾਮ ਦੇ 6 ਵਜੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ।