ਜਲੰਧਰ ‘ਚ ‘ਆਪ’ ਅਤੇ ਅਕਾਲੀ ਸਮਰਥਕਾਂ ‘ਚ ਝੜਪ, ਆਪ ਸਮਰਥਕ ਜ਼ਖਮੀ

0

ਜਲੰਧਰ, 13 ਮਾਰਚ  2022  :  ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਿੰਡ ਮੁਸਤਫਾਪੁਰ ਵਿੱਚ ‘ਆਪ’ ਅਤੇ ਅਕਾਲੀ ਦਲ ਦੇ ਸਮਰਥਕਾਂ ਵਿੱਚ ਝੜਪ ਹੋ ਗਈ।

ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਅਕਾਲੀ ਵਰਕਰਾਂ ਨੇ ਕਥਿਤ ਤੌਰ ‘ਤੇ ‘ਆਪ’ ਸਮਰਥਕਾਂ ਜੋ ਕਿ ਜ਼ਿਆਦਾਤਰ ਅਨੁਸੂਚਿਤ ਜਾਤੀ ਭਾਈਚਾਰੇ ਦੇ ਹਨ ਵਿਰੁੱਧ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ,। ‘ਆਪ’ ਸਮਰਥਕਾਂ ਦੇ ਨਾਰਾਜ਼ ਹੋਣ ‘ਤੇ ਅਕਾਲੀ ਵਰਕਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸੁਰਿੰਦਰ ਸਿੰਘ, ਬੱਬੂ ਅਤੇ ਨੋਨੀ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।

About The Author

Leave a Reply

Your email address will not be published. Required fields are marked *

error: Content is protected !!