ਜਾਣੋ ਮਿਸ਼ਰੀ ਖਾਣ ਦੇ ਜ਼ਬਰਦਸਤ ਫ਼ਾਇਦੇ

ਮਿਠਾਸ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ‘ਚ ਆਮ ਹੀ ਦੇਖਣ ਨੂੰ ਮਿਲਦੀ ਹੈ ਅਤੇ ਬਾਜ਼ਾਰ ‘ਚ ਵੀ ਮਿਸ਼ਰੀ ਅਕਸਰ ਆਸਾਨੀ ਨਾਲ ਮਿਲ ਜਾਂਦੀ ਹੈ । ਮਿਸ਼ਰੀ ਨੂੰ ਅੰਗਰੇਜ਼ੀ ਵਿੱਚ rock sugar ਅਤੇ sugar candy ਵੀ ਕਿਹਾ ਜਾਂਦਾ ਹੈ ।

ਜ਼ਬਰਦਸਤ ਮਿਠਾਸ ਨਾਲ ਭਰਪੂਰ ਮਿਸ਼ਰੀ ਦੇ ਫਾਇਦੇ ਇਸ ਪ੍ਰਕਾਰ ਹਨ :-

1.  ਮਿਸ਼ਰੀ ਖਾਣ ਨਾਲ ਖਾਂਸੀ ‘ਤੇ ਗਲੇ ਦੀ ਖਰਾਸ਼ ਤੋਂ ਤੁਰੰਤ ਰਾਹਤ ਮਿਲਦੀ ਹੈ ।

2.  ਮਿਸ਼ਰੀ ਦੀ ਨਿਯਮਿਤ ਮਾਤਰਾ ਸ਼ਰੀਰ ਨੂੰ ਠੰਡਾ ਰੱਖਦੀ ਹੈ ।

3.  ਖਾਸ ਗੱਲ ਇਹ ਹੈ ਕਿ ਮਿਸ਼ਰੀ ਵਿੱਚ ਮਿਠਾਸ ਅਤੇ ਠੰਢਕ ਦੋਵੇਂ ਗੁਣ ਪਾਏ ਜਾਂਦੇ ਹਨ ।

4.  ਬਹੁਤ ਜ਼ਿਆਦਾ ਗਰਮੀ ਸਮੇਂ ਇਸ ਨੂੰ ਸ਼ਰਬਤ ਵਿਚ ਘੋਲ ਕੇ ਪੀਣ ਨਾਲ ਲੂ ਲੱਗਣ ਤੋਂ ਬਚਾਅ ਹੁੰਦਾ ਹੈ।

5.  ਸਰੀਰ ਵਿਚ ਸਫੂਰਤੀ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਇਹ ਗਲੂਕੋਜ਼ ਦੇ ਰੂਪ ਵਿਚ ਸਰੀਰ ਨੂੰ ਊਰਜਾ ਦਿੰਦੀ ਹੈ।

6.  ਨਕਸੀਰ ਫੁੱਟਣ ‘ਤੇ ਮਿਸ਼ਰੀ ਨੂੰ ਪਾਣੀ ‘ਚ ਮਿਲਾ ਕੇ ਸੁੰਘਣ ਨਾਲ ਆਰਾਮ ਮਿਲਦਾ ਹੈ ।

7.  ਮੂੰਹ ਵਿੱਚ ਛਾਲੇ ਹੋ ਜਾਣ ‘ਤੇ ਇਲਾਚੀ ਨਾਲ ਮਿਲਾ ਕੇ ਇਕ ਪੇਸਟ ਤਿਆਰ ਕਰ ਲੋ ਅਤੇ ਛਾਲੇ ‘ਤੇ ਲਗਾਓ ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ ‘ਤੇ ਆਰਾਮ ਮਿਲਦਾ ਹੈ ।

About The Author

You may have missed

error: Content is protected !!